ਅਨਿਲ ਕਪੂਰ ਨੇ ਪਾਕਿਸਤਾਨ 'ਚ ਹੜ੍ਹਾਂ ਲਈ ਦਾਨ ‘ਚ ਦਿੱਤੇ 5 ਕਰੋੜ? ਜਾਣੋ ਖਬਰ ਦੀ ਸੱਚਾਈ

ਅਨਿਲ ਕਪੂਰ ਇਨ੍ਹੀਂ ਦਿਨੀਂ ਸੁਰਖੀਆਂ 'ਚ ਨਜ਼ਰ ਆ ਰਹੇ ਹਨ। ਹਾਲ ਹੀ 'ਚ ਉਹ ਨਾਨਾ ਬਣੇ ਹਨ। ਉਨ੍ਹਾਂ ਦੀ ਬੇਟੀ ਸੋਨਮ ਕਪੂਰ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਤੋਂ ਬਾਅਦ ਦੋਹਤੇ ਦੇ ਸਵਾਗਤ ਲਈ ਉਨ੍ਹਾਂ ਦੇ ਘਰ ਪੂਜਾ ਰੱਖੀ ਗਈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਸਨ ਪਰ ਹੁਣ ਜੋ ਖਬਰ ਸਾਹਮਣੇ ਆਈ ਹੈ ਉਹ ਕੁਝ ਹੈਰਾਨ ਕਰਨ ਵਾਲੀ ਹੈ। ਦਰਅਸਲ, ਇਹ ਖਬਰ ਸਾਹਮਣੇ ਆ ਰਹੀ ਹੈ ਕਿ ਅਨਿਲ ਕਪੂਰ ਨੇ ਪਾਕਿਸਤਾਨ ਵਿੱਚ ਹੜ੍ਹਾਂ ਤੋਂ ਬਾਅਦ ਤਬਾਹ ਹੋਏ ਲੋਕਾਂ ਲਈ 5 ਕਰੋੜ ਰੁਪਏ ਦਾਨ ਕੀਤੇ ਹਨ।
ਹੋਰ ਪੜ੍ਹੋ : MOH: ਪਿਆਰ ਦੀਆਂ ਗਹਿਰਾਈਆਂ ਨੂੰ ਬਿਆਨ ਕਰਦਾ ਨਵਾਂ ਗੀਤ ‘ਮੇਰੀ ਜ਼ੁਬਾਨ’ ਕਮਲ ਖ਼ਾਨ ਦੀ ਆਵਾਜ਼ ‘ਚ ਹੋਇਆ ਰਿਲੀਜ਼
image source twitter
ਅਨਿਲ ਕਪੂਰ ਨਾਲ ਜੁੜੀ ਇਹ ਜਾਣਕਾਰੀ ਸੱਤਿਆ ਹੀ ਸਨਾਤਨ ਨਾਮ ਦੇ ਟਵਿੱਟਰ ਹੈਂਡਲ 'ਤੇ ਸਾਹਮਣੇ ਆਈ ਹੈ, ਜਿਸ 'ਚ ਲਿਖਿਆ ਹੈ, 'ਅਨਿਲ ਕਪੂਰ ਨੇ ਪਾਕਿਸਤਾਨ 'ਚ ਹੜ੍ਹਾਂ ਲਈ 5 ਕਰੋੜ ਰੁਪਏ ਦਾਨ ਕੀਤੇ ਹਨ...ਕਾਸ਼! ਜੇਕਰ ਇਹ ਰਾਸ਼ੀ ਭਾਰਤ ਦੇ ਕਿਸੇ ਮੰਦਰ ਨੂੰ ਦੇ ਦਿੰਦੇ ਤਾਂ ਕੀ ਦਿੱਕਤ ਸੀ।'' ਹਾਲਾਂਕਿ ਅਭਿਨੇਤਾ ਅਨਿਲ ਕਪੂਰ ਨੇ ਅਜੇ ਤੱਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
image source twitter
ਇਹ ਵੀ ਖਬਰਾਂ ਹਨ ਕਿ ਇਹ ਝੂਠੀ ਖਬਰ ਹੈ ਜੋ ਸੋਸ਼ਲ ਮੀਡੀਆ 'ਤੇ ਫੈਲਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਆਲੀਆ ਭੱਟ ਅਤੇ ਰਣਬੀਰ ਕਪੂਰ ਬਾਰੇ ਵੀ ਅਜਿਹੀ ਹੀ ਇੱਕ ਖਬਰ ਸਾਹਮਣੇ ਆਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਪਾਕਿਸਤਾਨ ਦੇ ਹੜ੍ਹ ਪੀੜਤਾਂ ਦੀ ਆਰਥਿਕ ਮਦਦ ਕੀਤੀ ਹੈ। ਇਸ ਖਬਰ ਦੇ ਆਉਣ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
image source twitter
ਇਸ ਕਾਰਨ ਆਲੀਆ ਭੱਟ ਟਵਿਟਰ 'ਤੇ ਟਰੈਂਡ ਕਰਨ ਲੱਗੀ। ਟ੍ਰੋਲਰਜ਼ 'ਆਲੀਆ ਮਾਈ ਫੁੱਟ' ਹੈਸ਼ਟੈਗ ਨਾਲ ਲਗਾਤਾਰ ਉਸ ਦੀ ਆਲੋਚਨਾ ਕਰ ਰਹੇ ਸਨ। ਇਸ ਦੇ ਨਾਲ ਹੀ ਉਹ ਰਣਬੀਰ ਅਤੇ ਆਲੀਆ ਦੀ ਫਿਲਮ 'ਬ੍ਰਹਮਾਸਤਰ' ਦਾ ਬਾਈਕਾਟ ਕਰ ਰਹੇ ਸਨ।
ਅਨਿਲ ਕਪੂਰ ਬਾਰੇ ਕੁਝ ਇਸੇ ਤਰ੍ਹਾਂ ਦੀਆਂ ਖਬਰਾਂ ਆਉਣ ਤੋਂ ਬਾਅਦ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੋਲ ਕਰ ਰਹੇ ਹਨ। ਅਨਿਲ ਕਪੂਰ ਇਸ ਖਬਰ ਦੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੈਂਡ ਕਰ ਰਹੇ ਹਨ।
ਆਲੀਆ ਭੱਟ ਅਤੇ ਰਣਬੀਰ ਕਪੂਰ ਦੀਆਂ ਖਬਰਾਂ ਦਾ ਸੱਚ ਵੱਖਰਾ ਸੀ। ਦੋਹਾਂ ਬਾਰੇ ਆਈਆਂ ਖਬਰਾਂ 'ਚ ਲਿਖਿਆ ਗਿਆ ਸੀ, 'ਬਾਲੀਵੁੱਡ ਪਾਕਿਸਤਾਨ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਹੈ। 'ਬ੍ਰਹਮਾਸਤਰ' ਦੇ ਨਿਰਮਾਤਾ ਕਰਨ ਜੌਹਰ ਨੇ 5 ਕਰੋੜ ਅਤੇ ਆਲੀਆ-ਰਣਬੀਰ ਨੇ 2 ਕਰੋੜ ਰੁਪਏ ਦਾਨ ਕੀਤੇ ਹਨ।
ਇਸ ਟਵੀਟ 'ਚ ਇਹ ਵੀ ਦੱਸਿਆ ਗਿਆ ਕਿ ਇਹ ਦੋਵੇਂ ਆਪਣੀ ਫਿਲਮ ਦੇ ਹਿੱਟ ਹੋਣ ਤੋਂ ਬਾਅਦ ਉੱਥੇ 51 ਕਰੋੜ ਰੁਪਏ ਦਾਨ ਕਰਨਗੇ। ਇਸ ਪੋਸਟ ਕਾਰਨ ਲੋਕ ਆਲੀਆ ਭੱਟ ਅਤੇ ਰਣਬੀਰ ਕਪੂਰ ਨੂੰ ਲੈ ਕੇ ਆਪਣੀ ਨਾਰਾਜ਼ਗੀ ਜਤਾ ਰਹੇ ਹਨ। ਉਹ ਇਹ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ ਕਿ ਇਹ ਜੋੜਾ ਦੁਸ਼ਮਣ ਦੇਸ਼ ਦੀ ਮਦਦ ਕਰ ਰਿਹਾ ਹੈ। ਹਾਲਾਂਕਿ ਬਾਅਦ ਵਿੱਚ ਇਨ੍ਹਾਂ ਰਿਪੋਰਟਾਂ ਨੂੰ ਝੂਠਾ ਕਰਾਰ ਦਿੱਤਾ ਗਿਆ ਹੈ।