ਅਨਿਲ ਕਪੂਰ ਨੇ ਧੀ ਦੇ ਵਿਆਹ ‘ਚ ਜੰਮ ਕੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਅਨਿਲ ਕਪੂਰ (Anil Kapoor )ਦੀ ਧੀ ਦਾ ਵਿਆਹ ਬੀਤੇ ਦਿਨ ਸਪੰਨ ਹੋ ਗਿਆ । ਇਸ ਵਿਆਹ ‘ਚ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਹੀ ਸ਼ਾਮਿਲ ਹੋਏ ਸਨ । ਵਿਆਹ ਬਹੁਤ ਹੀ ਸਾਦੇ ਢੰਗ ਦੇ ਨਾਲ ਸਪੰਨ ਹੋਇਆ । ਇਹ ਵਿਆਹ ‘ਚ ਅਨਿਲ ਕਪੂਰ (Anil Kapoor ) ਦਾ ਅੰਦਾਜ਼ ਵੇਖਣ ਵਾਲਾ ਸੀ । ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਗਿਆ । ਧੀ ਦੇ ਵਿਆਹ 'ਚ ਅਨਿਲ ਕਪੂਰ ਨੇ ਡਾਂਸ (Dance Video) ਕਰਕੇ ਖੂਬ ਸਮਾਂ ਬੰਨਿਆ ।
ਹੋਰ ਪੜ੍ਹੋ : ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਕੀਤੀ ਗਈ ਭੰਨਤੋੜ, ਸਿੱਖ ਭਾਈਚਾਰੇ ਵਿੱਚ ਰੋਸ
ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਵਿਆਹ ‘ਚ ਉਹ ਖੂਬ ਮਸਤੀ ਕਰਦੇ ਹੋਏ ਨਜ਼ਰ ਆਏ, ਪਰ ਉਨ੍ਹਾਂ ਦਾ ਡਾਂਸ ਹਰ ਕਿਸੇ ‘ਚ ਚਰਚਾ ਦਾ ਵਿਸ਼ਾ ਬਣਿਆ ਰਿਹਾ । ਉਨ੍ਹਾਂ ਦੇ ਨਾਲ ਧੀ ਰੀਆ ਨੇ ਖੂਬ ਡਾਂਸ ਕੀਤਾ। ਰੀਆ ਦਾ ਵਿਆਹ ਉਸ ਦੇ ਬੁਆਏ ਫ੍ਰੈਂਡ ਦੇ ਨਾਲ ਹੋਇਆ ਹੈ ।
View this post on Instagram
ਵਿਆਹ ਤੋਂ ਬਾਅਦ ਅਨਿਲ ਕਪੂਰ ਨੇ ਆਪਣੇ ਬੰਗਲੇ ‘ਤੇ ਰਿਸੈਪਸ਼ਨ ਪਾਰਟੀ ਰੱਖੀ ਸੀ । ਇਸ ਰਿਸੈਪਸ਼ਨ ਪਾਰਟੀ ‘ਚ ਫ਼ਿਲਮ ਇੰਡਸਟਰੀ ਦੇ ਨਾਲ ਜੁੜੇ ਸਿਤਾਰੇ ਵੀ ਸ਼ਾਮਿਲ ਹੋਏ । ਜਿਸ ‘ਚ ਅਰਜੁਨ ਕਪੂਰ, ਉਸ ਦੀ ਭੈਣ ਅੰਸ਼ੁਲਾ ਕਪੂਰ, ਜਾਨ੍ਹਵੀ ਕਪੂਰ ਵੀ ਮੌਜੂਦ ਸਨ ।
Image From Instagram
ਦੱਸ ਦਈਏ ਕਿ ਕੁਝ ਸਾਲ ਪਹਿਲਾਂ ਅਨਿਲ ਕਪੂਰ ਨੇ ਆਪਣੀ ਵੱਡੀ ਧੀ ਸੋਨਮ ਕਪੂਰ ਦਾ ਵਿਆਹ ਕੀਤਾ ਸੀ ਅਤੇ ਬੀਤੇ ਦਿਨ ਉਹਨਾਂ ਨੇ ਆਪਣੀ ਛੋਟੀ ਧੀ ਦਾ ਵਿਆਹ ਕੀਤਾ। ਇਸ ਵਿਆਹ ‘ਚ ਲੁਧਿਆਣਾ ‘ਚ ਬਣੀ ਚਨਾ ਬਰਫੀ ਬਰਾਤੀਆਂ ਨੂੰ ਪਰੋਸੀ ਗਈ ਸੀ ।