ਅਨਿਲ ਕਪੂਰ ਨੇ ਪੁਰਾਣੀ ਤਸਵੀਰ ਸ਼ੇਅਰ ਕਰ ਦੋਸਤ ਫਰਾਹ ਖ਼ਾਨ ਨੂੰ ਦਿੱਤੀ ਜਨਮਦਿਨ ਦੀ ਵਧਾਈ

ਅੱਜ ਬਾਲੀਵੁੱਡ ਦੀ ਮਸ਼ਹੂਰ ਡਾਇਰੈਕਟ ਤੇ ਕੋਰੀਓਗ੍ਰਾਫਰ ਫਰਾਹ ਖ਼ਾਨ ਦਾ ਜਨਮਦਿਨ ਹੈ। ਫਰਾਹ ਦੇ ਬੇਹੱਦ ਨਜ਼ਦੀਕੀ ਦੋਸਤ ਅਨਿਲ ਕਪੂਰ ਨੇ ਉਨ੍ਹਾਂ ਨੂੰ ਬਹੁਤ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ। ਅਨਿਲ ਕਪੂਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਤੇ ਫਰਾਹ ਦੀ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਫਰਾਹ ਤੇ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
image source- instagram
ਅਨਿਲ ਕਪੂਰ ਨੇ ਆਪਣੀ ਦੋਸਤ ਫਰਾਹ ਖ਼ਾਨ ਦੇ ਜਨਮਦਿਨ ਦੇ ਮੌਕੇ ਉਨ੍ਹਾਂ ਨੂੰ ਖ਼ਾਸ ਅੰਦਾਜ਼ ਵਿੱਚ ਵਧਾਈ ਦਿੰਦੇ ਹੋਏ ਫਰਾਹ ਤੇ ਆਪਣੀ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਫਰਾਹ ਤੇ ਅਨਿਲ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਫਰਾਹ ਨੇ ਪੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਤੇ ਕਾਲੇ ਰੰਗ ਦੀ ਟੋਪੀ ਲਾਈ ਹੋਈ ਹੈ। ਉਥੇ ਹੀ ਅਨਿਲ ਕਪੂਰ ਇੱਕ ਬਲੈਕ ਟੀ-ਸ਼ਰਟ 'ਤੇ ਭੂਰੇ ਰੰਗ ਦੀ ਜੈਕੇਟ ਦੇ ਨਾਲ ਕਾਲੇ ਰੰਗ ਦੀ ਟੋਪੀ ਪਾ ਕੇ ਤਸਵੀਰ ਖਿੱਚਵਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿੱਚ ਫਰਾਹ ਤੇ ਅਨਿਲ ਕਿਸੇ ਗੱਲ ਉੱਤੇ ਖਿੜਖਿੜਾ ਕੇ ਹੱਸਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਅਨਿਲ ਨੇ ਫਰਾਹ ਦੇ ਨਾਲ ਕੁੱਝ ਸਮੇਂ ਪਹਿਲਾਂ ਖਿੱਚੀ ਹੋਈ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ।
View this post on Instagram
ਇਸ ਤਸਵੀਰ ਦੇ ਨਾਲ ਅਨਿਲ ਕਪੂਰ ਨੇ ਫਰਾਹ ਦੇ ਲਈ ਖ਼ਾਸ ਮੈਸੇਜ ਲਿਖਿਆ ਹੈ। ਅਨਿਲ ਨੇ ਲਿਖਿਆ, " ਹੈਪੀ ਬਰਥਡੇਅ @farahkhankunder! ਜ਼ਿੰਦਗੀ 'ਚ ਕੁਝ ਚੀਜ਼ਾਂ ਕਦੇ ਨਹੀਂ ਬਦਲਦੀਆਂ ਹਨ, ਸਾਡੀ ਦੋਹਾਂ ਦੀ ਦੋਸਤੀ ਉਨ੍ਹਾਂ ਚੋਂ ਇੱਕ ਹੈ। ਆਪਣੀ ਜ਼ਿੰਦਗੀ 'ਚ ਤੁਹਾਨੂੰ ਇੱਕ ਦੋਸਤ ਵਜੋਂ ਹਾਸਲ ਕਰਕੇ ਮੈਂ ਬਹੁਤ ਖੁਸ਼ ਹਾਂ। ਲਵਯੂ ਪਾਪਾਜੀ। "
image source- instagram
ਹੋਰ ਪੜ੍ਹੋ : ਆਮਿਰ ਅਲੀ ਤੇ ਸੰਜ਼ੀਦਾ ਸ਼ੇਖ ਨੇ ਦੱਸਿਆ ਇੱਕ ਦੂਜੇ ਤੋਂ ਤਲਾਕ ਲੈਣ ਦਾ ਕਾਰਨ
ਅਨਿਲ ਕਪੂਰ ਵੱਲੋਂ ਸ਼ੇਅਰ ਕੀਤੀ ਇਸ ਪੋਸਟ ਨੂੰ ਖ਼ੁਦ ਬਰਥਡੇਅ ਗਰਲ ਫਰਾਹ ਨੇ ਬਹੁਤ ਪਸੰਦ ਕੀਤਾ ਹੈ। ਫਰਾਹ ਨੇ ਇਸ ਪੋਸਟ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਵੀ ਦਿੱਤੀ ਹੈ। ਫਰਾਹ ਨੇ ਪੋਸਟ 'ਤੇ ਕਮੈਂਟ ਕਰਕੇ ਲਿਖਿਆ, " ਪਾਪਾਜੀ ਅਸੀਂ ਓਰੀਜਨਲ ਜੈਅ ਤੇ ਵੀਰੂ , ਰਾਮ ਅਤੇ ਲਖਨ ਹਾਂ। ਲਵਯੂ ਪਾਪਾਜੀ ਤੁਸੀਂ ਸਭ ਤੋਂ ਚੰਗੇ ਹੋ।"
image source- instagram
ਫਰਾਹ ਖ਼ਾਨ ਤੇ ਅਨਿਲ ਕਪੂਰ ਦੀ ਇਸ ਪਿਆਰੀ ਜਿਹੀ ਪੋਸਟ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਕਈ ਯੂਜ਼ਰਸ ਨੇ ਇਸ ਪੋਸਟ 'ਤੇ ਕਮੈਂਟ ਕਰ ਫਰਾਹ ਖ਼ਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਦੱਸ ਦਈਏ ਕਿ ਫਰਾਹ ਖ਼ਾਨ ਅੱਜ 57ਵਾਂ ਜਨਮਦਿਨ ਮਨਾ ਰਹੀ ਹੈ।