ਅਨਿਲ ਕਪੂਰ ਨੇ ਬਾਲੀਵੁੱਡ ਇੰਡਸਟਰੀ ‘ਚ ਪੂਰੇ ਕੀਤੇ 38 ਸਾਲ, ਆਪਣੀ ਪਹਿਲੀ ਫ਼ਿਲਮ ਦੀ ਤਸਵੀਰ ਸਾਂਝੀ ਕੀਤੀ
Shaminder
June 24th 2021 12:12 PM
ਅਨਿਲ ਕਪੂਰ ਬਾਲੀਵੁੱਡ ਇੰਡਸਟਰੀ ਦੇ ਇੱਕ ਅਜਿਹੇ ਕਲਾਕਾਰ ਹਨ । ਜੋ ਅੱਜ ਦੇ ਬਾਲੀਵੁੱਡ ਅਦਾਕਾਰਾਂ ‘ਤੇ ਭਾਰੀ ਪੈਂਦੇ ਹਨ ਅਤੇ ਯੰਗ ਹੀਰੋ ਨੂੰ ਪਿੱਛੇ ਛੱਡਦੇ ਹਨ । ਉਹ ਅੱਜ ਵੀ ਫ਼ਿਲਮਾਂ ‘ਚ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਬਤੌਰ ਹੀਰੋ ਕੰਮ ਕਰ ਰਹੇ ਹਨ । ਅੱਜ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ‘ਚ 38 ਸਾਲ ਪੂਰੇ ਕਰ ਲਏ ਹਨ । ਇਸ ਮੌਕੇ ਉਨ੍ਹਾਂ ਨੇ ਆਪਣੀ ਪਹਿਲੀ ਫ਼ਿਲਮ ‘ਵੋਹ ਸਾਤ ਦਿਨ’ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ।