ਪੁਰਾਣੀ ਬਿਮਾਰੀ ਦਾ ਇਲਾਜ ਕਰਵਾਉਣ ਜਰਮਨੀ ਪੁੱਜੇ ਅਨਿਲ ਕਪੂਰ, ਵੀਡੀਓ ਕੀਤੀ ਸਾਂਝੀ

ਬਾਲੀਵੁੱਡ ਦੇ ਬਿਦਾਂਸ ਹੀਰੋ ਕਹੇ ਜਾਣ ਵਾਲੇ ਅਨਿਲ ਕਪੂਰ ਆਪਣੀ ਐਕਟਿੰਗ ਦੇ ਨਾਲ-ਨਾਲ ਆਪਣੀ ਫਿਟਨੈਸ ਨੂੰ ਲੈ ਕੇ ਵੀ ਚਰਚਾ ਵਿੱਚ ਹਨ। ਅਨਿਲ ਕਪੂਰ ਦੀ ਫਿਟਨੈਸ ਦੇ ਲੋਕ ਦੀਵਾਨੇ ਹਨ। ਹਾਲ ਹੀ ਵਿੱਚ ਅਨਿਲ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕਰਕੇ ਦੱਸਿਆ ਕਿ ਉਹ ਆਪਣਾ ਇਲਾਜ ਕਰਵਾ ਰਹੇ ਹਨ।
ਅਨਿਲ ਕਪੂਰ ਦੀ ਇਸ ਪੋਸਟ ਨੂੰ ਵੇਖ ਕੇ ਉਨ੍ਹਾਂ ਦੇ ਫੈਨਜ਼ ਵੀ ਹੈਰਾਨ ਹੋ ਗਏ। ਇਸ ਪੋਸਟ ਵਿੱਚ ਅਨਿਲ ਕਪੂਰ ਜਰਮਨੀ ਵਿੱਚ ਹਨ ਤੇ ਇਸ ਦੇ ਪਿਛੇ ਗੀਤ ਚੱਲ ਰਿਹਾ ਹੈ ਫਿਰ ਸੇ ਉੜ ਚਲਾ।
Image Source: google
ਆਪਣੀ ਪੋਸਟ ਵਿੱਚ ਅਨਿਲ ਕਪੂਰ ਨੇ ਲਿਖਿਆ, "ਪਰਫੈਕਟ ਸਨੋਅ ਵਾਕ, ਜਰਮਨੀ ਦੇ ਵਿੱਚ ਆਖ਼ਰੀ ਦਿਨ ਤੇ ਮੇਰੇ ਇਲਾਜ ਦਾ ਆਖ਼ਰੀ ਦਿਨ। ਅਨਿਲ ਕਪੂਰ ਨੇ ਇਥੇ ਆਪਣੇ ਡਾਕਟਰ ਮੁਲੇਰ ਨੂੰ ਇਲਾਜ ਲਈ ਧੰਨਵਾਦ ਦਿੱਤਾ ਹੈ।"
View this post on Instagram
ਅਨਿਲ ਕਪੂਰ ਦੀ ਇਸ ਪੋਸਟ ਮਗਰੋਂ ਫੈਨਜ਼ ਨੇ ਉਨ੍ਹਾਂ ਤੋਂ ਕਈ ਸਵਾਲ ਪੁੱਛੇ, ਫੈਨਜ਼ ਇਹ ਜਾਨਣਾ ਚਾਹੁੰਦੇ ਸਨ ਕਿ ਇਨ੍ਹੇ ਫਿੱਟ ਦਿਖਾਈ ਦੇਣ ਵਾਲੇ ਅਨਿਲ ਨੂੰ ਆਖ਼ਿਰ ਕਿਹੜੀ ਬਿਮਾਰੀ ਦਾ ਇਲਾਜ ਕਰਵਾ ਰਹੇ ਹਨ। ਇਸ ਦੇ ਜਵਾਬ ਵਿੱਚ ਅਨਿਲ ਕਪੂਰ ਨੇ ਪੋਸਟ ਵਿੱਚ ਹੀ ਦੱਸਿਆ ਕਿ ਉਹ ਆਪਣੀ ਇੱਕ ਪੁਰਾਣੀ ਬਿਮਾਰੀ ਦੇ ਇਲਾਜ ਲਈ ਜਰਮਨੀ ਗਏ ਸੀ ਤੇ ਹੁਣ ਸਰਜਰੀ ਕਰਵਾਉਣ ਮਗਰੋਂ ਉਹ ਪੂਰੀ ਤਰ੍ਹਾਂ ਠੀਕ ਹਨ।
ਇਸ ਵੀਡੀਓ 'ਚ ਅਨਿਲ ਕਪੂਰ ਕਾਲੇ ਰੰਗ ਦੀ ਡਰੈਸ ਵਿੱਚ ਜਰਮਨੀ ਦੀ ਸੜਕਾਂ 'ਤੇ ਘੁੰਮਦੇ ਤੇ ਬਰਫਬਾਰੀ ਦਾ ਆਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਅਨਿਲ ਕਪੂਰ ਉਨ੍ਹਾਂ ਅਦਾਕਾਰਾਂ 'ਚ ਗਿਣੇ ਜਾਂਦੇ ਜੋ ਅੱਜ ਵੀ ਆਪਣੇ ਕਿਰਦਾਰਾਂ ਲਈ ਜਾਣੇ ਜਾਂਦੇ ਹਨ।
Image Source: Instagram
ਅਨਿਲ ਕਪੂਰ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨ ਲਾਈਫ਼ ਬਾਰੇ ਕਈ ਗੱਲਾਂ ਸਾਂਝੀਆਂ ਕਰਦੇ ਰਹਿੰਦ ਹਨ। ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਆਪਣੀ ਫਿਲਮ ਨਾਇਕ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ, ਇਸ ਫਿਲਮ 'ਚ ਉਨ੍ਹਾਂ ਨੇ ਇੱਕ ਦਿਨ ਲਈ ਸੀਐਮ ਬਣਨ ਦਾ ਅਨੁਭਵ ਕੀਤਾ ਸੀ। ਅਨਿਲ ਦੇ ਮੁਤਾਬਕ ਇਹ ਫਿਲਮ ਦੇਸ਼ ਵਿੱਚ ਭ੍ਰਿਸ਼ਟਾਚਾਰ ਖ਼ਤਮ ਕਰਨ ਤੇ ਆਮ ਆਦਮੀ ਦੀ ਤਾਕਤ ਨੂੰ ਦਰਸਾਉਂਦੀ ਹੈ।
ਸਾਲ 2021 ਵਿੱਚ ਅਨਿਲ ਕਪੂਰ ਦੀ ਨਵੀਂ ਫ਼ਿਲਮ ਮਿਸਟਰ ਇੰਡੀਆ-2 ਰਿਲੀਜ਼ ਹੋਈ ਹੈ ਅਤੇ ਸਾਲ 2022 ਵਿੱਚ ਵੀ ਅਨਿਲ ਕਪੂਰ ਦੀ ਦੋ ਫ਼ਿਲਮਾਂ ਭੁਲ-ਭੁਲੈਯਾ-2 ਤੇ ਜੁਗ-ਜਗ ਜਿਓ ਆਵੇਗੀ। ਇਨ੍ਹਾਂ ਫ਼ਿਲਮਾਂ ਵਿੱਚ ਅਨਿਲ ਕਪੂਰ ਵੱਖ-ਵੱਖ ਕਿਰਦਾਰਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਆਉਣ ਵਾਲੀ ਫਿਲਮਾਂ ਦੀ ਉਢੀਕ ਕਰ ਰਹੇ ਹਨ।