ਕੁੜੀਆਂ ਦੀ ਆਜ਼ਾਦੀ ਨੂੰ ਬਿਆਨ ਕਰਦਾ ‘ਅੰਗਰੇਜ਼ੀ ਮੀਡੀਅਮ’ ਦੇ ਨਵੇਂ ਗੀਤ ‘ਚ ਲੱਗਿਆ ਕੈਟਰੀਨਾ, ਆਲਿਆ, ਅਨੁਸ਼ਕਾ ਦੇ ਡਾਂਸ ਦਾ ਤੜਕਾ, ਦੇਖੋ ਵੀਡੀਓ

ਬਾਲੀਵੁੱਡ ਦੀ ਆਉਣ ਵਾਲੀ ਫ਼ਿਲਮ ‘ਅੰਗਰੇਜ਼ੀ ਮੀਡੀਅਮ’ ਦਾ ਨਵਾਂ ਗੀਤ ‘ਕੁੜੀ ਨੂੰ ਨੱਚਣੇ ਦੇ’ (Kudi Nu Nachne De) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਗਾਇਕ ਵਿਸ਼ਾਲ ਡਡਲਾਨੀ (Vishal Dadlani) ਤੇ ਸਚਿਨ-ਜਿਗਰ ਨੇ ਗਾਇਆ ਹੈ । ਇਸ ਗੀਤ ‘ਚ ਕੁੜੀਆਂ ਦੀ ਆਜ਼ਾਦੀ ਨਾਲ ਜਿਉਣ ਦੀ ਗੱਲ ਕੀਤੀ ਗਈ ਹੈ । ਇਸ ਗੀਤ ‘ਚ ਬਾਲੀਵੁੱਡ ਦੀਆਂ ਨਾਮੀ ਅਦਾਕਾਰਾਂ ਨਜ਼ਰ ਆ ਰਹੀਆਂ ਨੇ ।
ਅਨੁਸ਼ਕਾ ਸ਼ਰਮਾ, ਕੈਟਰੀਨਾ ਕੈਫ, ਆਲਿਆ ਭੱਟ, ਜਾਨਹਵੀ ਕਪੂਰ, ਅਨਨਿਆ ਪਾਂਡੇ, ਕ੍ਰਿਤੀ ਸੈਨਨ, ਕਿਆਰਾ ਅਡਵਾਨੀ ਤੇ ਰਾਧਿਕਾ ਮਦਾਨ ਨਜ਼ਰ ਆ ਰਹੇ ਨੇ। ਇਹ ਸਾਰੀਆਂ ਹੀਰੋਇਨਾਂ ਨੇ ਖੁਦ ਵੀਡੀਓ ਬਣਾਉਦੇ ਹੋਏ ਤੇ ਨਾਲ ਹੀ ਜੰਮਕੇ ਨੱਚਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ । ਬਾਕਮਾਲ ਦੇ ਬੋਲ Priya Saraiya ਦੀ ਕਲਮ ‘ਚੋਂ ਨਿਕਲੇ ਨੇ ।
ਟੀ ਸੀਰੀਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਦੇ ਨਾਲ ਬਾਲੀਵੁੱਡ ਦੀਆਂ ਹਸਤੀਆਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਅਮਿਤਾਭ ਬੱਚਨ ਨੇ ਵੀ ਟਵੀਟ ਕਰਕੇ ਗੀਤ ਨੂੰ ਸਪੋਟ ਕਰਦੇ ਹੋਏ ਗਾਣੇ ਦਾ ਲਿੰਕ ਸ਼ੇਅਰ ਕੀਤਾ ਹੈ ।
ਹੋਰ ਵੇਖੋ:‘ਜੋਰਾ ਦੂਜਾ ਅਧਿਆਇ’ ਦਾ ਨਵਾਂ ਗੀਤ ‘ਦਲੇਰੀਆਂ’ ਸਿੰਗਾ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ
ਅੰਗਰੇਜ਼ੀ ਮੀਡੀਅਮ ਫ਼ਿਲਮ ‘ਚ ਇਰਫਾਨ ਖ਼ਾਨ, ਕਰੀਨਾ ਕਪੂਰ ਖ਼ਾਨ, ਰਾਧਿਕਾ ਮਦਨ, ਕੀਕੂ ਸ਼ਾਰਧਾ, ਦੀਪਕ ਡੋਬਰਿਯਾਲ, ਡਿੰਪਲ ਕਪਾੜੀਆ ਤੋਂ ਇਲਾਵਾ ਹਿੰਦੀ ਜਗਤ ਦੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਇਹ ਫ਼ਿਲਮ ਪਹਿਲਾਂ 20 ਮਾਰਚ ਨੂੰ ਰਿਲੀਜ਼ ਹੋਣ ਸੀ ਪਰ ਹੁਣ ਇਹ ਫ਼ਿਲਮ 13 ਮਾਰਚ ਨੂੰ ਸਿਨੇਮਾ ਘਰਾਂ ਦਾ ਸ਼ਿੰਗਰ ਬਣੇਗੀ ।