ਮੁੰਡੇ ਕੁੜੀ ਦਾ ਇਹ ਪੰਜਾਬੀ ਗਾਣਾ ਸੁਣਕੇ ਦੇਸ਼ ਦੇ ਵੱਡੇ ਕਾਰੋਬਾਰੀ ਆਨੰਦ ਮਹਿੰਦਰਾ ਦੀ ਬੈਟਰੀ ਹੋ ਗਈ ਚਾਰਜ਼

By  Rupinder Kaler November 26th 2020 04:59 PM

ਕਾਰੋਬਾਰੀ ਆਨੰਦ ਮਹਿੰਦਰਾ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਮਾਨਵਜੀਤ ਗਿੱਲ ਤੇ ਸਿਮਰਨ ਕੌਰ ਚਮਕੀਲੇ ਦਾ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਉਹ ਪੰਜਾਬੀ ਹੋਣ ਦੇ ਨਾਤੇ ਪੱਖਪਾਤੀ ਹੋ ਸਕਦੇ ਹਨ, ਪਰ ਇਸ ਗਾਣੇ ਨੂੰ ਸੁਣਕੇ ਉਹਨਾਂ ਦੀ ਬੈਟਰੀ ਚਾਰਜ ਹੋ ਗਈ ਜਿਹੜੀ ਕਿ ਲੰਮੇ ਸਮੇਂ ਤੱਕ ਚਾਰਜ ਰਹੇਗੀ ।

anand mahindra

ਹੋਰ ਪੜ੍ਹੋ :

‘ਬੌਬ ਬਿਸਵਾਸ’ ‘ਚ ਅਭਿਸ਼ੇਕ ਬੱਚਨ ਦਾ ਲੁੱਕ ਵੇਖ ਤੁਸੀਂ ਵੀ ਹੋ ਜਾਓਗੇ ਹੈਰਾਨ, ਪਛਾਨਣਾ ਵੀ ਹੋਇਆ ਮੁਸ਼ਕਿਲ

ਅਦਾਕਾਰਾ ਰਾਧਿਕਾ ਆਪਟੇ ਨੇ ਉਖਾੜ ਦਿੱਤੀਆਂ ਆਪਣੇ ਘਰ ਦੀਆਂ ਸਾਰੀਆਂ ਟਾਈਲਾਂ, ਵੀਡੀਓ ਵਾਇਰਲ

ਆਨੰਦ ਮਹਿੰਦਰਾ ਦੇ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਲਿਖਿਆ ਹੈ ‘ਮੈਂ ਪੰਜਾਬੀ ਹਾਂ, ਇਸ ਕਰਕੇ ਮੈਂ ਪੱਖਪਾਤੀ ਹਾਂ, ਪਰ ਇਹ ਗਾਣਾ ਪੂਰੀ ਐਨਰਜੀ ਵਾਲਾ ਹੈ । ਦਿਨ ਵਿੱਚ ਖੁਦ ਨੂੰ ਥੋੜਾ ਬਰੇਕ ਦਿਓ ਅਤੇ ਆਪਣੀ ਬੈਟਰੀ ਨੂੰ ਚਾਰਜ ਕਰੋ ।

anand mahindra

ਇਸ ਕੁੜੀ ਦੀ ਆਵਾਜ਼ ਵਿੱਚ ਗੀਗਾਵਾਟਸ ਦੀ ਪਾਵਰ ਹੈ’ । ਆਨੰਦ ਮਹਿੰਦਰਾ ਦੇ ਇਸ ਵੀਡੀਓ ਨੂੰ ਲਗਾਤਾਰ ਲਾਈਕ ਤੇ ਕਮੈਂਟ ਮਿਲ ਰਹੇ ਹਨ । ਕੁਝ ਲੋਕਾਂ ਨੇ ਕਿਹਾ ਹੈ ਕਿ ਮੈਨੂੰ ਸ਼ਬਦ ਸਮਝ ਨਹੀਂ ਆਏ ਪਰ ਆਨੰਦ ਜ਼ਰੂਰ ਆਇਆ ਹੈ ।

https://twitter.com/PunjabiTouch__/status/1330768988343857152

Related Post