ਯਾਦਾਂ ਦੇ ਝਰੋਖੇ 'ਚੋਂ ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ

ਪੰਜਾਬੀ ਸਾਹਿਤ ਵਿੱਚ ਔਰਤ ਦੇ ਹਲਾਤ ਅਤੇ ਸਮਾਜ ਵਿੱਚ ਉਸ ਦੀ ਥਾਂ ਦੀ ਪੇਸ਼ਕਾਰੀ ਬਹੁਤ ਪੁਰਾਣੀ ਹੈ। ਸ਼ਾਇਦ ਇਸ ਦੀ ਸ਼ੁਰੂਆਤ ਗੁਰਬਾਣੀ ਅਤੇ ਸੂਫ਼ੀ ਕਾਵਿ ਤੋਂ ਹੋ ਗਈ ਸੀ ਪਰ ਆਧੁਨਿਕ ਕਾਵਿ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਔਰਤ ਦੇ ਹਾਲਾਤ ਨੂੰ ਵੱਖਰੇ ਨਜ਼ਰੀਏ ਤੋਂ ਪੇਸ਼ ਕੀਤਾ। ਔਰਤ ਦਾ ਸਮਾਜ ਵਿੱਚ ਕੀ ਰੁਤਬਾ ਹੈ , ਔਰਤ 'ਤੇ ਕਿਸ ਤਰ੍ਹਾਂ ਦੀਆਂ ਵਧੀਕੀਆਂ ਹੁੰਦੀਆਂ ਹਨ ਇਸ ਸਭ ਨੂੰ ਅੰਮ੍ਰਿਤਾ ਪ੍ਰੀਤਮ ਨੇ ਆਪਣੀ ਕਲਮ ਨਾਲ ਬੇਹੱਦ ਖੂਬਸੁਰਤ ਤਰੀਕੇ ਨਾਲ ਬਿਆਨ ਕੀਤਾ ਹੈ । ਇਸ ਤੋਂ ਇਲਾਵਾ ਅੰਮ੍ਰਿਤਾ ਪ੍ਰੀਤਮ ਨੇ ਦੇਸ਼ ਦੀ ਵੰਡ ਦਾ ਦਰਦ ਜਿਸ ਤਰ੍ਹਾਂ ਖੁਦ ਮਹਿਸੂਸ ਕੀਤਾ ਉਸ ਨੂੰ ਆਪਣੀ ਕਲਮ ਦੇ ਹਰਫਾਂ ਵਿੱਚ ਉਤਾਰਿਆ ।
ਹੋਰ ਵੇਖੋ :ਸਟੇਜ ‘ਤੇ ਪਰਫਾਰਮ ਕਰ ਰਹੇ ਬਾਲੀਵੁੱਡ ਗਾਇਕ ਸ਼ਾਨ ‘ਤੇ ਪੱਥਰਬਾਜ਼ੀ,ਵੀਡਿਓ ਵਾਇਰਲ
Amrita Pritam
31 ਅਗਸਤ, 1919 ਦੇ ਦਿਨ ਗੁੱਜਰਾਂਵਾਲਾ ਵਿੱਚ ਜਨਮੀ ਅੰਮ੍ਰਿਤਾ ਪਿਤਾ ਦੀ ਰਹਿਨੁਮਾਈ ਵਿੱਚ ਕਵਿਤਾ ਵੱਲ ਪ੍ਰੇਰੀ ਗਈ ਪਰ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਲੰਮਾ ਪੈਂਡਾ ਉਸ ਨੇ ਖੁਦ ਆਪ ਤੈਅ ਕੀਤਾ ਉਸ ਨੇ 'ਪੱਥਰ ਗੀਟੇ'(1946), 'ਲੰਮੀਆ ਵਾਟਾਂ'(1947), 'ਸਰਘੀ ਵੇਲਾ', 'ਸੁਨੇਹੜੇ'(1955), 'ਕਸਤੂਰੀ', 'ਅਸ਼ੋਕਾ ਚੇਤੀ'(1957), 'ਨਾਗਮਣੀ' (1964), 'ਕਾਗ਼ਜ਼ ਤੇ ਕੈਨਵਸ' (1970) ਅਤੇ ਕਈ ਹੋਰ ਕਾਵਿ ਸੰਗ੍ਰਿਹ, ਪੰਜਾਬੀ ਸਾਹਿਤ ਦੇ ਲੇਖੇ ਲਾਏ ।
ਹੋਰ ਵੇਖੋ :ਅਦਾਕਾਰੀ ਨਾਲ ਦਿਲਾਂ ‘ਤੇ ਰਾਜ ਕਰਨਾ ਚਾਹੁੰਦਾ ਹੈ ਮਿਸਟਰ ਪੰਜਾਬ 2018 ਦਾ ਫਾਈਨਲਿਸਟ ਅਵਨੀਤ ਸਿੰਘ ਧਾਲੀਵਾਲ
Amrita Pritam
ਅੰਮ੍ਰਿਤਾ ਪ੍ਰੀਤਮ ਨੂੰ ਉਹਨਾਂ ਦੀਆਂ ਲਿਖਤਾਂ ਕਰਕੇ ਭਾਰਤੀ ਸਾਹਿਤ ਅਕਾਦਮੀ, ਗਿਆਨ ਪੀਠ, ਪਦਮ ਸ਼੍ਰੀ ਅਤੇ ਹੋਰ ਕਈ ਪੁਰਸਕਾਰਾਂ ਨਾਲ ਨਵਾਜਿਆ ਗਿਆ । ਅੰਮ੍ਰਿਤਾ ਪ੍ਰੀਤਮ ਨੇ ਕਵਿਤਾ ਤੋਂ ਇਲਾਵਾ ਨਾਵਲ, ਕਹਾਣੀਆਂ, ਲੇਖ, ਸਵੈ-ਜੀਵਨੀ ਦੇ ਖੇਤਰ ਨੂੰ ਵੀ ਕਈ ਲਿਖਤਾਂ ਦਿੱਤੀਆਂ । ਉਹਨਾਂ ਨੇ ਨਾਗਮਣੀ ਨਾਂ ਹੇਠ ਛੱਪ ਰਹੇ ਰਸਾਲੇ ਦਾ ਵਰ੍ਹਿਆਂ ਤੱਕ ਸੰਪਾਦਨ ਕੀਤਾ।
ਹੋਰ ਵੇਖੋ :ਜਾਣੋ ਕਿਵੇਂ ਜਿੱਤਿਆ ਇੰਦਰਜੀਤ ਢਿੱਲੋਂ ਨੇ ‘ਮਿਸਟਰ ਪੰਜਾਬ 2018’ ਦੇ ਜੱਜਾਂ ਦਾ ਦਿਲ
Amrita Pritam
ਅੰਮ੍ਰਿਤਾ ਦੀਆਂ ਕਵਿਤਾਵਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀਆਂ ਕਵਿਤਾਵਾਂ ਵਿੱਚ ਔਰਤ ਦਾ ਦਰਦ ਝਲਕਾ ਦਾ ਸੀ । ਉਸ ਦੀਆਂ ਕਵਿਤਾਵਾਂ ਦੱਸਦੀਆਂ ਸਨ ਕਿ ਕਿਸ ਤਰ੍ਹਾਂ ਔਰਤ ਨੂੰ ਭੋਗ-ਵਿਲਾਸ ਦੀ ਚੀਜ਼ ਸਮਝਿਆ ਜਾਂਦਾ ਸੀ
ਹੋਰ ਵੇਖੋ :ਆਖਿਰ ਦਿਲਜੀਤ ਦੋਸਾਂਝ ਚੜਿਆ ਘੋੜੀ, ਦੇਖੋ ਵੀਡਿਓ
Amrita Pritam
ਅੰਨ ਦਾਤਾ!
ਮੇਰੀ ਜੀਭ 'ਤੇ ਤੇਰਾ ਲੂਣ ਏ
ਤੇਰਾ ਨਾਂ ਮੇਰੇ ਬਾਪ ਦਿਆਂ ਹੋਠਾਂ 'ਤੇ …
ਅੰਨ ਦਾਤਾ!
ਮੈਂ ਚੰਮ ਦੀ ਗੁੱਡੀ ਖੇਡ ਲੈ, ਖਿਡਾ ਲੈ
ਅੰਨ ਦਾਤਾ!
ਮੇਰੀ ਜ਼ਬਾਨ 'ਤੇ ਇਨਕਾਰ? ਇਹ ਕਿਵੇਂ ਹੋ ਸਕਦੈ!
...ਹਾਂ… ਪਿਆਰ…ਇਹ ਤੇਰੇ ਮਤਲਬ ਦੀ ਸ਼ੈ ਨਹੀਂ
ਅੰਮ੍ਰਿਤਾ ਪ੍ਰੀਤਮ ਆਪਣੀ ਕਵਿਤਾ ਰਾਹੀਂ ਔਰਤ ਮਰਦ ਦੇ ਰਿਸ਼ਤਿਆ ਦੀ ਸ਼ਨਾਖ਼ਤ ਕਰਦੀ ਵੀ ਨਜ਼ਰ ਆਉਂਦੀ ਹੈ ।ਅੰਮ੍ਰਿਤਾ ਸਮਾਜਿਕ ਤਾਣੇਬਾਣੇ ਵਿੱਚ ਜਕੜੀ ਔਰਤ ਦੀ ਸ਼ਨਾਖ਼ਤ ਕਰਦੀ , ਸਮਾਜਿਕ ਰਿਸ਼ਤਿਆਂ ਤਾਣੇ ਬਾਣੇ 'ਤੇ ਵੀ ਸਵਾਲ ਖੜ੍ਹੇ ਕਰਦੀ ਹੈ। ਉਸ ਦੀ ਕਵਿਤਾ ਔਰਤ ਦੇ ਮਸਲਿਆਂ ਦੀ ਪੇਸ਼ਕਾਰੀ ਕਰਦੀ ਹੈ ਅਤੇ ਵਧੀਕੀਆਂ ਦੀ ਪੜਚੋਲ ਵੀ ਕਰਦੀ ਹੈ।
ਹੋਰ ਵੇਖੋ :ਇੰਦਰ ਪੰਡੋਰੀ ਨੂੰ ਹੈ ਪ੍ਰਾਈਵੇਸੀ ਪਸੰਦ ,ਆਪਣੇ ਵਿਚੋਲਿਆਂ ਨੂੰ ਵੀ ਨਹੀਂ ਬੈਠਣ ਦਿੰਦੇ ਗੱਡੀ ‘ਚ !
Amrita Pritam
ਇਹ ਰਾਹ ਮੁਹੱਬਤ ਦੇ ਇਸ਼ਕ ਬਣ ਜਾਣ ਦਾ ਹੈ, ਇਸ਼ਕ ਦੇ ਜ਼ਰੀਏ ਹੱਕ ਲਈ ਜੱਦੋ-ਜਹਿਦ ਦਾ ਹੈ।
ਕਿੱਕਰਾ ਵੇ ਕੰਡਿਆਲਿਆ! ਉੱਤੋਂ ਚੜ੍ਹਿਆ ਪੋਹ
ਹੱਕ ਜਿਨ੍ਹਾਂ ਦੇ ਆਪਣੇ ਆਪ ਲੈਣਗੇ ਖੋਹ।
Amrita Pritam
ਅੰਮ੍ਰਿਤਾ ਪ੍ਰੀਤਮ ਦਾ ਵਾਰਸ ਸ਼ਾਹ ਕਾਵਿ ਸੰਗ੍ਰਹਿ ਅਜ਼ਾਦੀ ਦੇ ਜਸ਼ਨ ਵਿੱਚ ਵੰਡ ਦੇ ਦਰਦ ਨੂੰ ਬਿਆਨ ਕਰਦਾ ਹੈ ।ਇਸੇ ਲਈ ਤਾਂ ਉਹ ਕਹਿੰਦੀ ਹੈ
ਧਰਤੀ 'ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਹਿਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ
ਅੱਜ ਸੱਭੇ ਕੈਦੋਂ ਬਣ ਗਏ ਹੁਸਨ ਇਸ਼ਕ ਦੇ ਚੋਰ
ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇੱਕ ਹੋਰ
ਅੱਜ ਆਖਾਂ ਵਾਰਸ ਸ਼ਾਹ ਨੂੰ ਤੂੰਹੇਂ ਕਬਰਾਂ ਵਿੱਚੋਂ ਬੋਲ !
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ!
ਅੰਮ੍ਰਿਤਾ ਪ੍ਰੀਤਮ 31 ਅਕਤੂਬਰ, 2005 ਨੂੰ ਇਸ ਦੁਨੀਆ ਤੋਂ ਅਲਵਿਦਾ ਹੋ ਗਈ ਸੀ ਪਰ ਅੱਜ ਵੀ ਉਹਨਾਂ ਦੀਆਂ ਕਵਿਤਾਵਾਂ ਨੂੰ ਪੜਿਆ ਸੁਣਿਆ ਜਾਂਦਾ ਹੈ ।ਉਸ ਦੇ ਬੋਲ ਅੱਜ ਵੀ ਕੰਨਾਂ ਵਿੱਚ ਗੂੰਜਦੇ ਹਨ