
ਅੱਜ ਕੱਲ੍ਹ ਹਰ ਕਿਸੇ ਦੇ ਸਿਰ ‘ਤੇ ਵਿਦੇਸ਼ ਜਾਣ ਦਾ ਭੂਤ ਸਵਾਰ ਹੋਇਆ ਪਿਆ ਹੈ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਹਿਰ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੂੰ ਵੇਖ ਕੇ ਤੁਹਾਨੂੰ ਵੀ ਭੁਲੇਖਾ ਪੈ ਜਾਵੇਗਾ । ਜੀ ਹਾਂ ਇਹ ਜਗ੍ਹਾ ਹੈ ਬਰਨਾਲਾ (Barnala )‘ਚ ਸਥਿਤ ਹੰਡਿਆਇਆ ‘ਚ ਬਣੀ ਇੱਕ ਮਾਰਕੀਟ ਦੀ ।
image From FB Page
ਹੋਰ ਪੜ੍ਹੋ : ਗਾਇਕ ਕਾਕਾ ਤੋਂ ਪ੍ਰਸ਼ੰਸਕ ਨੇ ਪੁੱਛਿਆ ਗਰਲ ਫ੍ਰੈਂਡ ਬਾਰੇ, ਗਾਇਕ ਨੇ ਕਿਹਾ ‘ਮੈਂ ਜੋ ਮਰਜ਼ੀ ਕਰ ਸਕਦਾ ਪਰ……
ਇਸ ਨੂੰ ਵੇਖ ਕੇ ਤੁਹਾਨੂੰ ਵੀ ਇੱਕ ਵਾਰ ਤਾਂ ਕੈਨੇਡਾ ਦਾ ਭੁਲੇਖਾ ਪੈ ਜਾਵੇਗਾ । ਜੀ ਹਾਂ ਅੱਜ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਪੰਜਾਬ ਦੀ ਧਰਤੀ ‘ਤੇ ਬਣੇ ਸਵਰਗ ਦੀ ।ਜਿੱਥੋਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਹ ਜਗ੍ਹਾ ਹੈ ਬਰਨਾਲਾ ‘ਚ ਸਥਿਤ ਹੰਡਿਆਇਆ ‘ਚ ਬਣੀ ਇੱਕ ਮਾਰਕੀਟ ਦੀ ।
image From FB page
ਇਹ ਮਾਰਕੀਟ ‘ਚ ਤੁਹਾਨੂੰ ਨਾਂ ਤਾਂ ਕਿਸੇ ਤਰ੍ਹਾਂ ਦੀ ਗੰਦਗੀ ਵੇਖਣ ਨੂੰ ਮਿਲੇਗੀ ਅਤੇ ਨਾਂ ਹੀ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਜਾ ਫਿਰ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਵੇਖਣ ਨੂੰ ਮਿਲੇਗਾ ।
image From FB Page
ਸਾਫ਼ ਸੁਥਰੀਆਂ ਸੜਕਾਂ, ਹਰਿਆ ਭਰਿਆ ਵਾਤਾਵਰਨ ਅਤੇ ਅਤਿ-ਆਧੁਨਿਕ ਸਹੂਲਤਾਂ ਨਾਲ ਇਸ ਮਾਰਕੀਟ ‘ਚ ਜੋ ਵੀ ਆੳੇੁਂਦਾ ਹੈ ਇਸ ਨੂੰ ਦੇਖਦਾ ਹੀ ਰਹਿ ਜਾਂਦਾ ਹੈ । ਇਸ ਵੀਡੀਓ ਨੂੰ ਮਸ਼ਹੂਰ ਗੀਤਕਾਰ ਮੱਟ ਸ਼ੇਰੋਂਵਾਲਾ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ । ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਵਾਕਏ ਹੀ ਇਹ ਜਗ੍ਹਾ ਪੰਜਾਬ ‘ਚ ਸਥਿਤ ਹੈ ।