51 ਸਾਲਾਂ ਬਾਅਦ ਅਮਿਤਾਭ ਬੱਚਨ ਤੇ ਰਾਜੇਸ਼ ਖੰਨਾ ਦੀ ਇਸ ਕਲਾਸਿਕ ਫਿਲਮ ਦਾ ਬਣੇਗਾ ਰੀਮੇਕ, ਪੜ੍ਹੋ ਪੂਰੀ ਖ਼ਬਰ

ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਤੇ ਰਾਜੇਸ਼ ਖੰਨਾ ਦੀ ਸਾਲ 1971 ਦੀ ਸੁਪਰਹਿੱਟ ਫਿਲਮ ਆਨੰਦ ਮੁੜ ਇੱਕ ਵਾਰ ਫੇਰ ਦਰਸ਼ਕਾਂ ਦਾ ਮਨੋਰੰਨ ਕਰੇਗੀ। ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਕਿ ਹਿੰਦੀ ਸਿਨੇਮਾ ਦੇ ਇਨ੍ਹਾਂ ਦੋ ਦਿੱਗਜ ਕਲਾਕਾਰਾਂ ਦੀ ਫਿਲਮ ਆਨੰਦ ਦਾ ਰੀਮੇਕ ਬਣਾਇਆ ਜਾਵੇਗਾ।
image from google
ਮੀਡੀਆ ਰਿਪੋਰਟਸ ਦੇ ਮੁਤਾਬਕ ਫਿਲਮ ਦਾ ਰੀਮੇਕ ਸਕ੍ਰਿਪਟਿੰਗ ਪੜਾਅ 'ਤੇ ਹੈ। ਹਾਲਾਂਕਿ ਅਜੇ ਤੱਕ ਇਸ ਫਿਲਮ ਦੇ ਨਿਰਦੇਸ਼ਕ ਨੂੰ ਲੈ ਕੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ। ਸਮੀਰ ਰਾਜ ਸਿੱਪੀ ਅਤੇ ਵਿਕਰਮ ਖੱਖੜ ਵੱਲੋਂ ਨਿਰਮਿਤ, ਇਸ ਰੀਮੇਕ ਫਿਲਮ ਬਾਰੇ ਹੋਰ ਵੇਰਵੇ ਅੰਡਰਰੈਪ ਹਨ। ਇਸ ਕਲਟ ਕਲਾਸਿਕ ਫਿਲਮ ਦੇ ਰੀਮੇਕ ਦੀ ਖਬਰ ਲੱਖਾਂ ਦਰਸ਼ਕਾਂ ਲਈ ਯਕੀਨਨ ਖੁਸ਼ਖਬਰੀ ਸਾਬਿਤ ਹੋਵੇਗੀ। ਦਰਸ਼ਕ ਇਸ ਫਿਲਮ ਦੇ ਰੀਮੇਕ ਨੂੰ ਵੇਖਣ ਲਈ ਉਤਸ਼ਾਹਿਤ ਹਨ।
ਸਾਲ 1971 ਵਿੱਚ ਰਿਲੀਜ਼ ਹੋਈ ਫਿਲਮ ਆਨੰਦ ਵਿੱਚ ਰਾਜੇਸ਼ ਖੰਨਾ ਅਤੇ ਅਮਿਤਾਭ ਬੱਚਨ ਮੁੱਖ ਭੂਮਿਕਾਵਾਂ ਵਿੱਚ ਸਨ। ਇਸ ਫਿਲਮ 'ਚ ਰਾਜੇਸ਼ ਖੰਨਾ ਨੇ ਕੈਂਸਰ ਦੇ ਮਰੀਜ਼ ਦਾ ਕਿਰਦਾਰ ਨਿਭਾਇਆ ਹੈ, ਜੋ ਮੁਸ਼ਕਿਲਾਂ ਦੇ ਬਾਵਜੂਦ ਜ਼ਿੰਦਗੀ ਨੂੰ ਹੱਸ ਕੇ ਜੀਣ 'ਚ ਵਿਸ਼ਵਾਸ ਰੱਖਦਾ ਹੈ।
image from google
ਇਸ ਦੇ ਨਾਲ ਹੀ ਅਭਿਨੇਤਾ ਅਮਿਤਾਭ ਬੱਚਨ ਫਿਲਮ 'ਚ ਡਾਕਟਰ ਦੀ ਭੂਮਿਕਾ 'ਚ ਨਜ਼ਰ ਆਏ ਹਨ। ਫਿਲਮ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਬਿਆਨ ਕਰਦੀ ਹੈ ਜੋ ਮੌਤ ਦੇ ਸਾਹਮਣੇ ਹੋਣ ਦੇ ਬਾਵਜੂਦ ਜ਼ਿੰਦਗੀ ਨੂੰ ਬਹੁਤ ਖੂਬਸੂਰਤੀ ਨਾਲ ਜੀਉਂਦਾ ਹੈ।
ਇਸ ਫਿਲਮ ਦਾ ਨਿਰਦੇਸ਼ਨ ਰਿਸ਼ੀਕੇਸ਼ ਮੁਖਰਜੀ ਨੇ ਕੀਤਾ ਸੀ। ਇਹ ਫ਼ਿਲਮ ਉਸ ਦੌਰ ਦੀਆਂ ਸੁਪਰਹਿੱਟ ਫ਼ਿਲਮਾਂ ਵਿੱਚੋਂ ਇੱਕ ਸੀ। ਇਸ ਫਿਲਮ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। 'ਆਨੰਦ' ਨੇ ਉਸ ਦੌਰਾਨ ਬਾਕਸ ਆਫਿਸ 'ਤੇ 0.98 ਕਰੋੜ ਦਾ ਕਾਰੋਬਾਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
image from google
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਪਿਆਰੇ ਅੰਦਾਜ਼ 'ਚ ਭਰਾ ਸ਼ਹਿਬਾਜ਼ ਨੂੰ ਦਿੱਤੀ ਜਨਮਦਿਨ ਦੀ ਮੁਬਾਰਕਬਾਦ
ਇਹ ਫਿਲਮ ਦੇ ਸ਼ਾਨਦਾਰ ਸੰਵਾਦਾਂ, ਰਾਜੇਸ਼ ਖੰਨਾ ਅਤੇ ਅਮਿਤਾਭ ਬੱਚਨ ਦੁਆਰਾ ਬੇਮਿਸਾਲ ਅਦਾਕਾਰੀ ਲਈ ਵੀ ਜਾਣਿਆ ਜਾਂਦਾ ਹੈ। ਇਸ ਫਿਲਮ ਦੇ ਸਾਰੇ ਡਾਇਲਾਗ ਗੁਲਜ਼ਾਰ ਨੇ ਲਿਖੇ ਸਨ। ‘ਬਾਬੂ ਮੂਸਾ ਜ਼ਿੰਦਗੀ ਵੱਡੀ ਹੋਵੇ, ਲੰਮੀ ਨਾ ਹੋਵੇ।’ ‘ਮੌਤ ਤਾਂ ਇੱਕ ਪਲ ਹੈ…’ ‘ਆਨੰਦ ਮਰਦਾ ਨਹੀਂ, ਆਨੰਦ ਨਹੀਂ ਮਰਦਾ।’ ਲੋਕਾਂ ਦੀਆਂ ਜ਼ੁਬਾਨਾਂ ’ਤੇ ਹਨ।