ਅਮ੍ਰਿਤ ਮਾਨ ਨੇ ਆਪਣੇ ਜਨਮਦਿਨ 'ਤੇ ਸਿੱਧੂ ਮੂਸੇਵਾਲਾ ਨਾਲ ਲਾਈ ਤਸਵੀਰ, ਕਿਹਾ ਬਾਈ ਦਿਲ ਦੀਆਂ ਗੱਲਾਂ ਨਾਲ ਲੈ ਗਿਆ

By  Pushp Raj June 10th 2022 03:50 PM

ਅੱਜ ਮਸ਼ਹੂਰ ਪੰਜਾਬੀ ਗਾਇਕ ਅਮ੍ਰਿਤ ਮਾਨ ਦਾ ਜਨਮਦਿਨ ਹੈ। ਇਸ ਵਾਰ ਅੰਮ੍ਰਿਤ ਮਾਨ ਆਪਣਾ ਜਨਮਦਿਨ ਸੈਲੀਬ੍ਰੇਟ ਨਹੀਂ ਕਰ ਰਹੇ, ਕਿਉਂਕਿ ਹਾਲ ਹੀ 'ਚ ਉਨ੍ਹਾਂ ਨੇ ਆਪਣੇ ਕਰੀਬੀ ਦੋਸਤ ਸਿੱਧੂ ਮੂਸੇਵਾਲਾ ਨੂੰ ਖੋਹਿਆ ਹੈ। ਅੱਜ ਆਪਣੇ ਜਨਮਦਿਨ ਦੇ ਖ਼ਾਸ ਮੌਕੇ ਉੱਤੇ ਉਹ ਆਪਣੇ ਦੋਸਤ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ।

ਅਮ੍ਰਿਤ ਮਾਨ ਨੇ ਹਾਲ ਹੀ 'ਚ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਪ੍ਰੋਫਾਈਲ ਪਿਕਚਰ ਬਦਲੀ ਹੈ। ਇਸ ਨਵੀਂ ਤਸਵੀਰ ਦੇ ਵਿੱਚ ਅੰਮ੍ਰਿਤ ਮਾਨ ਨਾਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਜ਼ਰ ਆ ਰਹੇ ਹਨ।

ਜੇਕਰ ਇਸ ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਤਸਵੀਰ ਦੇ ਵਿੱਚ ਦੋਵੇਂ ਹੀ ਕੁਰਤੇ-ਪਜਾਮੇ ਦੇ ਵਿੱਚ ਨਜ਼ਰ ਆ ਰਹੇ ਹਨ। ਦੋਵੇਂ ਗਾਇਕ ਇੱਕ ਦੂਜੇ ਨਾਲ ਖੁਸ਼ੀ-ਖੁਸ਼ੀ ਇੱਕ ਦੂਜੇ ਨਾਲ ਤਸਵੀਰ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ।

ਅਮ੍ਰਿਤ ਮਾਨ ਨੇ ਆਪਣੇ ਜਨਮਦਿਨ ਦੇ ਮੌਕੇ ਉੱਤੇ ਆਪਣੇ ਮਰਹੂਮ ਦੋਸਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਇਹ ਤਸਵੀਰ ਲਗਾਈ ਹੈ। ਦੱਸ ਦਈਏ ਕਿ ਜਿਥੇ 10 ਜੂਨ ਨੂੰ ਅੰਮ੍ਰਿਤ ਮਾਨ ਦਾ ਜਨਮਦਿਨ ਹੁੰਦਾ ਹੈ ਉਥੇ ਹੀ 11 ਜੂਨ ਸਿੱਧੂ ਮੂਸੇਵਾਲੇ ਦਾ ਜਨਮਦਿਨ ਹੁੰਦਾ ਹੈ। ਬੀਤੇ ਸਾਲ ਦੋਹਾਂ ਦੋਸਤਾਂ ਨੇ ਇੱਕਠੇ ਜਨਮਦਿਨ ਮਨਾਇਆ ਸੀ।

Image Source: Instagram

 

ਦੱਸ ਦਈਏ ਕਿ ਅੰਮ੍ਰਿਤ ਮਾਨ ਨੇ ਸ਼ੁਰੂਆਤ ਤਾਂ 2014 ‘ਚ ਗੀਤਕਾਰ ਦੇ ਤੌਰ ‘ਤੇ ਗੀਤ ਜੱਟ ਫਾਇਰ ਕਰਦਾ ਨਾਲ ਕਰ ਲਈ ਸੀ ਜਿਹੜਾ ਕਿ ਪੰਜਾਬੀ ਮਿਊਜ਼ਿਕ ਜਗਤ ਦੇ ਸਟਾਰ ਗਾਇਕ ਦਿਲਜੀਤ ਦੋਸਾਂਝ ਨੇ ਗਾਇਆ ਸੀ। ਉਸ ਤੋਂ ਬਾਅਦ ਉਹਨਾਂ ਨੇ ਹੋਰ ਕਈ ਗੀਤਾਂ ਨੂੰ ਕਲਮ ਨਾਲ ਸ਼ਿੰਗਾਰਿਆ ਜਿੰਨ੍ਹਾਂ ‘ਚ ਐਮੀ ਵਿਰਕ ਵੱਲੋਂ ਗਾਏ ਗੀਤ ‘ਹਾਂ ਕਰਗੀ’, ‘ਯਾਰ ਜੁੰਡੀ ਦੇ’ ਵਰਗੇ ਗੀਤ ਸ਼ਾਮਿਲ ਹਨ।

ਅੰਮ੍ਰਿਤ ਮਾਨ ਦਾ ਪਹਿਲਾ ਗੀਤ ਦੇਸੀ ਦਾ ਡਰੰਮ ਸਾਲ 2015 ‘ਚ ਰਿਲੀਜ਼ ਹੋਇਆ ਸੀ। ਗੀਤ ਰਿਲੀਜ਼ ਹੁੰਦਿਆਂ ਹੀ ਗੋਨਿਆਣੇ ਵਾਲਾ ਮਾਨ ਜਿਹੜਾ ਪਹਿਲਾਂ ਹੋਰ ਗਾਇਕਾਂ ਵੱਲੋਂ ਗਾਏ ਗੀਤਾਂ ‘ਚ ਬਹੁਤ ਸੁਣਨ ਨੂੰ ਮਿਲਿਆ ਸੀ । ਪਰ ਇਸ ਗੀਤ ਤੋਂ ਲੋਕਾਂ ਨੂੰ ਪਤਾ ਚੱਲ ਗਿਆ ਕਿ ਅੰਮ੍ਰਿਤ ਮਾਨ ਹੀ ਗੋਨਿਆਣੇ ਵਾਲਾ ਮਾਨ ਹੈ।

Image Source: Instagram

ਆਪਣੀ ਅਣਥਕ ਮਿਹਨਤ ਸੱਦਕਾ ਅੰਮ੍ਰਿਤ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੱਖਰੀ ਪਛਾਣ ਬਣਾ ਲਈ ਹੈ। ਉਨ੍ਹਾਂ ਪੌਲੀਵੁੱਡ ਨੂੰ ‘ਬੰਬ ਜੱਟ’, ‘ਲਾਈਫ ਸਟਾਈਲ’, ‘ਆਕੜ’,’ਟ੍ਰੈਂਡਿੰਗ ਨਖਰਾ’, ‘ਮਿੱਠੀ ਮਿੱਠੀ’ ਸਣੇ ਕਈ ਹਿੱਟ ਗੀਤ ਦਿੱਤੇ ਹਨ।

ਸੋਸ਼ਲ ਮੀਡੀਆ ਉੱਤੇ ਅੰਮ੍ਰਿਤ ਮਾਨ ਦੇ ਪ੍ਰਸ਼ੰਸਕ ਪੋਸਟਾਂ ਪਾ ਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ। ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਖੂਬ ਪਿਆਰ ਮਿਲ ਰਿਹਾ ਹੈ ਤੇ ਉਹ ਉਸ ਨੂੰ ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਸਾਥ ਦੇਣ ਤੇ ਧਿਆਨ ਰੱਖਣ ਦੀ ਅਪੀਲ ਕਰ ਰਹੇ ਹਨ।

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਗਾਇਕ ਅੰਮ੍ਰਿਤ ਮਾਨ ਨੇ ਉਸ ਦੇ ਵੱਡੇ ਭਰਾ ਹੋਣ ਦੇ ਨਾਤੇ ਉਸ ਦੇ ਮਾਤਾ-ਪਿਤਾ ਦਾ ਖਿਆਲ ਰੱਖਣ ਦੀ ਜ਼ਿੰਮੇਵਾਰੀ ਲਈ ਹੈ। ਇਸ ਦੇ ਨਾਲ ਹੀ ਅੰਮ੍ਰਿਤ ਮਾਨ ਨੇ ਸਿੱਧੂ ਬਾਰੇ ਗੱਲ ਕਰਦਿਆਂ ਕਿਹਾ ਸੀ ਕਿ ਉਹ ਹਮੇਸ਼ਾ ਹੀ ਉਨ੍ਹਾਂ ਨਾਲ ਹੱਸਦਾ ਖੇਡਦਾ ਰਹਿੰਦਾ ਸੀ। ਅਕਸਰ ਖੇਤਾਂ ਵਿੱਚ ਕੰਮ ਕਰਦੇ ਕਰਦੇ ਉਨ੍ਹਾਂ ਨੂੰ ਫੋਨ ਲਾ ਕੇ ਗੱਲਾਂ ਕਰਦਾ ਸੀ।

Image Source: Instagram

ਹੋਰ ਪੜ੍ਹੋ: ਬਾਲੀਵੁੱਡ ਗਾਇਕ ਮੀਕਾ ਸਿੰਘ ਦਾ ਅੱਜ ਹੈ ਜਨਮਦਿਨ, ਜਾਣੋ ਕਿਉਂ ਮੀਕਾ ਸਿੰਘ ਦਲੇਰ ਮਹਿੰਦੀ ਨੂੰ ਮੰਨਦੇ ਨੇ ਪਿਤਾ

ਸਿੱਧੂ ਮੂਸੇਵਾਲੇ ਨੇ ਅੰਮ੍ਰਿਤ ਨਾਲ ਆਖਰੀ ਗੱਲਬਾਤ ਵਿੱਚ ਉਨ੍ਹਾਂ ਨੂੰ ਪਿੰਡ ਮੂਸਾ ਵਿਖੇ ਵਾਰ-ਵਾਰ ਆਉਣ ਲਈ ਕਹਿੰਦਾ ਸੀ। ਸਿੱਧੂ ਮੂਸੇਵਾਲਾ ਨੇ ਅੰਮ੍ਰਿਤ ਮਾਨ ਨੂੰ ਕਿਹਾ ਸੀ ਕਿ ਬਾਈ ਮੇਰੇ ਕੋਲ ਆ ਜਾ ਮੈਂ ਤੇਰੇ ਨਾਲ ਦਿਲ ਦੀਆਂ ਬਹੁਤ ਸਾਰੀਆਂ ਗੱਲਾਂ ਕਰਨਾ ਚਾਹੁੰਦਾ ਹਾਂ। ਅੰਮ੍ਰਿਤ ਮਾਨ ਨੇ ਕਿਹਾ ਕਿ ਸਿੱਧੂ ਆਪਣੇ ਦਿਲ ਦੀਆਂ ਗੱਲਾਂ ਆਪਣੇ ਨਾਲ ਹੀ ਲੈ ਗਿਆ।

 

View this post on Instagram

 

A post shared by Amrit Maan (@amritmaan106)

Related Post