ਅੰਮ੍ਰਿਤ ਮਾਨ (Amrit Maan) ਆਪਣੇ ਨਵੇਂ ਗੀਤ ‘ਨਿੱਕੀਏ ਭੈਣੇ’ (Nikkiye Bhene) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਅਤੇ ਮਨਦੀਪ ਮਾਵੀ ਨੇ ਲਿਖੇ ਹਨ ਅਤੇ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਇਸ ਗੀਤ ‘ਚ ਇੱਕ ਭਰਾ ਨੇ ਆਪਣੀ ਭੈਣ ਦੇ ਲਈ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।
image From Amrit Maan song
ਗੀਤ ‘ਚ ਤੁਸੀਂ ਸੁਣ ਸਕਦੇ ਹੋ ਕਿ ਕਿਵੇਂ ਵਿਦੇਸ਼ ‘ਚ ਵੱਸਦਾ ਭਰਾ ਆਪਣੀ ਨਿੱਕੀ ਭੈਣ ਨੂੰ ਆਪਣੀਆਂ ਮਜ਼ਬੂਰੀਆਂ ਨੂੰ ਦੱਸਦਾ ਹੈ ਕਿ ਕਿਵੇਂ ਉਹ ਵਿਦੇਸ਼ ‘ਚ ਪੀ.ਆਰ ਲੈਣ ਲਈ ਜੱਦੋਜਹਿਦ ਕਰ ਰਿਹਾ ਹੈ ਅਤੇ ਜਲਦ ਹੀ ਉਹ ਪੀ.ਆਰ ਹੋਣ ਤੋਂ ਬਾਅਦ ਉਸ ਦੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਕਰੇਗਾ ।
image From Amrit Maan song
ਇਹ ਗੀਤ ਵਿਦੇਸ਼ ‘ਚ ਵੱਸਦੇ ਭਰਾਵਾਂ ਨੂੰ ਬਹੁਤ ਹੀ ਇਮੋਸ਼ਨਲ ਕਰ ਰਿਹਾ ਹੈ ।ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਨੂੰ ਪਸੰਦ ਕਰ ਰਹੇ ਹਨ । ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ ।
image From instagram
ਰਿਸ਼ਤਿਆਂ ਨੂੰ ਲੈ ਕੇ ਉਨ੍ਹਾਂ ਨੇ ਕਈ ਗੀਤ ਗਾਏ ਹਨ । ਜਿਸ ‘ਚ ਮਾਂ, ਪਿਤਾ ਅਤੇ ਹੁਣ ਭੈਣ ਦੇ ਨਾਲ ਸਬੰਧਤ ਗੀਤ ਉਨ੍ਹਾਂ ਨੇ ਕੱਢਿਆ ਹੈ ।ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਨੇ । ਭਾਵੇਂ ਉਹ ‘ਆਟੇ ਦੀ ਚਿੜੀ’, ‘ਲੌਂਗ ਲਾਚੀ’ ਹੋਵੇ ਜਾਂ ਫਿਰ ਹਾਲ ਹੀ ‘ਚ ਆਈ ‘ਬੱਬਰ’ ਫ਼ਿਲਮ । ਇਨ੍ਹਾਂ ਸਾਰੀਆਂ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਸਰਾਹਿਆ ਗਿਆ ਹੈ ।
View this post on Instagram
A post shared by Amrit Maan (@amritmaan106)