ਅੰਮ੍ਰਿਤ ਮਾਨ ਨੇ ਸ਼ੇਅਰ ਕੀਤਾ ਆਪਣੇ ਆਉਣ ਵਾਲੇ ਗੀਤ ‘ਅਸੀਂ ਓਹ ਹੁੰਨੇ ਆਂ’ ਦਾ ਨਵਾਂ ਪੋਸਟਰ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Lajwinder kaur July 27th 2020 11:30 AM

ਪੰਜਾਬੀ ਗਾਇਕ ਅੰਮ੍ਰਿਤ ਮਾਨ ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਲਈ ਨਵਾਂ ਗੀਤ ਲੈ ਕੇ ਆਉਣ ਵਾਲੇ ਨੇ । ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਅਸੀਂ ਓਹ ਹੁੰਨੇ ਆਂ’ (ASI OH HUNNE AA) ਦਾ ਇੱਕ ਹੋਰ ਨਵਾਂ ਪੋਸਟਰ ਸ਼ੇਅਰ ਕੀਤਾ ਹੈ । ਜਿਸ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।  

ਹੋਰ ਵੇਖੋ: ਬੱਬੂ ਮਾਨ ਦਾ ਲਿਖਿਆ ਤੇ ਸ਼ਿਪਰਾ ਗੋਇਲ ਦੀ ਆਵਾਜ਼ ‘ਚ ਗਾਇਆ ਗੀਤ ‘ਇੱਕ ਦਿਨ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ ਨੰਬਰ ਇੱਕ ‘ਤੇ, ਦੇਖੋ ਵੀਡੀਓ

ਉਨ੍ਹਾਂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਦਿਲ ਨਾ ਦੇ ਪਛਤਾਵੇਂਗੀ..ਕਿਵੇਂ ਚੀਤਾ ਪਿੰਜਰੇ ਪਾਵੇਂਗੀ’ । ਪੋਸਟਰ ‘ਚ ਅੰਮ੍ਰਿਤ ਮਾਨ ਇੱਕ ਕਬਿਰਸਤਾਨ ‘ਚ ਬੈਠੇ ਹੋਏ ਦਿਖਾਈ ਦੇ ਰਹੇ ਨੇ । ਇਸ ਪੋਸਟ ਨੂੰ ਇੱਕ ਤੋਂ ਵੱਧ ਲਾਈਕਸ ਆ ਚੁੱਕੇ ਨੇ । ਫੈਨਜ਼ ਇਸ ਗੀਤ ਨੂੰ ਲੈ ਕੇ ਬਹੁਤ ਉਤਸੁਕ ਨੇ ।

ਇਸ ਗੀਤ ਦੇ ਬੋਲ ਖੁਦ ਅੰਮ੍ਰਿਤ ਮਾਨ ਨੇ ਲਿਖੇ ਨੇ ਤੇ ਮਿਊਜ਼ਿਕ Ikky ਦਾ ਸੁਣਨ ਨੂੰ ਮਿਲੇਗਾ । ਗਾਣੇ ਦਾ ਵੀਡੀਓ ਟਰੂ ਮੇਕਰਸ ਵੱਲੋਂ ਤਿਆਰ ਕੀਤਾ ਗਿਆ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ । ਜੇ ਗੱਲ ਕਰੀਏ ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ ।

Related Post