ਅੰਮ੍ਰਿਤ ਮਾਨ ਦੀ ਪ੍ਰਸੰਸ਼ਕ ਨੇ 'ਪਰੀਆਂ ਤੋਂ ਸੋਹਣੀ' 'ਤੇ ਬਣਾਇਆ ਕਿੱਕੀ ਚੈਲੇਂਜ ,ਅੰਮ੍ਰਿਤ ਮਾਨ ਨੇ ਵੀਡਿਓ ਕੀਤਾ ਸਾਂਝਾ

By  Shaminder August 27th 2018 10:05 AM -- Updated: August 27th 2018 11:26 AM

ਅੰਮ੍ਰਿਤ ਮਾਨ ਇੱਕ ਅਜਿਹਾ ਨਾਂਅ ਜਿਸ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ।ਅੰਮ੍ਰਿਤ ਮਾਨ Amrit Maanਜਦੋਂ ਗਾਉਂਦਾ ਹੈ ਤਾਂ ਨੌਜਵਾਨ ਝੂਮ ਉੱਠਦੇ ਨੇ । 'ਤੈਨੂੰ ਤੱਕਦਾ ਕੱਲਾ ਪੁੱਤ ਜੱਟ ਦਾ ਨਿਸ਼ਾਨਾ ਪੂਰਾ ਕੈਮ ਏ ਮਿੱਤਰਾਂ ਦੀ ਅੱਖ ਦਾ' ,'ਤੇਰੀ ਆਕੜ ਝੱਲੇ ਤਾਂ ਵੀ ਤੈਨੂੰ ਮੈਸੇਜ ਘੱਲੇ ,ਏਦਾਂ ਦੀ ਨਾਰ ਕੋਈ ਹੋਰ ਨਹੀਂ ਹੋਣੀ' ,ਇਹ ਉਹ ਹਿੱਟ ਗੀਤ ਨੇ ਜੋ ਲੋਕਾਂ ਦੀ ਜ਼ੁਬਾਨ ਤੇ ਚੜੇ ਹੋਏ ਨੇ ਅਤੇ ਇਹ ਗੀਤ ਲੋਕਾਂ 'ਚ ਬਹੁਤ ਹੀ ਮਕਬੂਲ ਹੋ ਰਹੇ ਨੇ ।

https://www.instagram.com/p/Bm8Q34WH0E2/?taken-by=amritmaan106

ਅੰਮ੍ਰਿਤ ਮਾਨ 'ਦੇਸੀ ਦੇ ਡਰੰਮ' ਤੋਂ ਚਰਚਾ 'ਚ ਆਇਆ ਸੀ।ਇਹ ਗੀਤ ਦੋ ਹਜ਼ਾਰ ਪੰਦਰਾਂ 'ਚ ਰਿਲੀਜ਼ ਹੋਇਆ ਸੀ ਅਤੇ ਇਸ ਗੀਤ ਨੇ ਅੰਮ੍ਰਿਤ ਮਾਨ ਨੂੰ ਖਾਸ ਪਹਿਚਾਣ ਦਿੱਤੀ।ਜਿਸ ਤੋਂ ਬਾਅਦ ਅੰਮ੍ਰਿਤ ਮਾਨ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਉਨ੍ਹਾਂ ਨੇ ਲਗਾਤਾਰ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾਏ ਹਨ । ਹਾਲ 'ਚ ਹੀ ਉਨ੍ਹਾਂ ਦਾ ਇੱਕ ਗੀਤ ਆਇਆ ਹੈ 'ਪਰੀਆਂ ਤੋਂ ਸੋਹਣੀ' ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਉਨ੍ਹਾਂ ਦਾ ਇਹ ਗੀਤ 'ਤੇ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ ।

ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਨ੍ਹਾਂ ਦੀ ਇੱਕ ਫੈਨ ਉਨ੍ਹਾਂ ਦੇ ਇਸ ਗੀਤ 'ਤੇ ਥਿਰਕਦੀ ਨਜ਼ਰ ਆ ਰਹੀ ਹੈ ।ਇਸ ਵੀਡਿਓ ਨੂੰ ਸ਼ੇਅਰ ਕਰਦੇ ਹੋਏ ਅੰਮ੍ਰਿਤ ਮਾਨ ਨੇ ਲਿਖਿਆ ਹੈ ਕਿ 'ਲੱਗਦਾ ਹੈ ਪੰਜਾਬੀ ਕਿੱਕੀ ਚੈਲੇਂਜ ਸ਼ੁਰੂ ਹੋ ਗਿਆ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਪਰ੍ਹੀਆਂ ਤੋਂ ਸੋਹਣੀ  'ਤੇ ਕਿੱਕੀ ਚੈਲੇਂਜ ਦੇ ਵੀਡਿਓ ਬਣਾ ਕੇ ਭੇਜਣ ਲਈ ਕਿਹਾ ਹੈ।ਪਰ ਇਸ ਦੇ ਨਾਲ ਹੀ ਆਪਣੇ ਫੈਨਸ ਨੂੰ ਇਸ ਤਰ੍ਹਾਂ ਦੇ ਵੀਡਿਓ ਬਨਾਉਣ ਸਮੇਂ ਸਾਵਧਾਨੀ ਵਰਤਣ ਦੀ ਨਸੀਹਤ ਵੀ ਦਿੱਤੀ ਹੈ ।

Related Post