ਅੰਮ੍ਰਿਤ ਮਾਨ ਆਪਣੀ ਮਾਂ ਨੂੰ ਕਰ ਰਹੇ ਹਨ ਮਿਸ, ਯਾਦ ਵਿੱਚ ਬਣਵਾਉਣ ਜਾ ਰਹੇ ਹਨ ਟੈਟੂ

By  Rupinder Kaler August 4th 2020 02:29 PM

ਗਾਇਕ ਅੰਮ੍ਰਿਤ ਮਾਨ ਆਪਣੀ ਮਾਂ ਨੂੰ ਬਹੁਤ ਮਿਸ ਕਰ ਰਹੇ ਹਨ, ਤੇ ਉਹ ਆਪਣੀ ਮਾਂ ਦੀ ਯਾਦ ਵਿੱਚ ਟੈਟੂ ਗੁਦਵਾਉਣ ਲੱਗੇ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਉਹਨਾਂ ਨੇ ਲਿਖਿਆ ਹੈ ਕਿ ‘ਮੈਂ ਆਪਣੀ ਜ਼ਿੰਦਗੀ ਦਾ ਪਹਿਲਾ ਟੈਟੂ ਬਣਵਾਉਣ ਜਾ ਰਿਹਾ ਹਾਂ, ਕਿਰਪਾ ਕਰਕੇ ਮੈਨੂੰ ਦੱਸੋ ਕੌਣ ਸਹੀ ਬਣਾ ਸਕਦਾ ਹੈ’ । ਇਸ ਦੇ ਨਾਲ ਹੀ ਉਹਨਾਂ ਨੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਤੇ ਉਹਨਾਂ ਦੀ ਮਾਂ ਦਿਖਾਈ ਦੇ ਰਹੇ ਹਨ ।

https://www.instagram.com/p/CDdcUXWBQ9z/

ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਮ੍ਰਿਤ ਮਾਨ ਦੀ ਮਾਂ ਦਾ ਕੁਝ ਦਿਨ ਪਹਿਲਾਂ ਦੀ ਦਿਹਾਂਤ ਹੋਇਆ ਹੈ ।ਮਾਂ ਦੇ ਇਸ ਤਰ੍ਹਾਂ ਦੁਨੀਆ ਤੋਂ ਤੁਰ ਜਾਣ ਕਰਕੇ ਅੰਮ੍ਰਿਤ ਮਾਨ ਡੂੰਘੇ ਸਦਮੇ ਵਿੱਚ ਹਨ । ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਗਾਣਾ ਰਿਲੀਜ਼ ਹੋਇਆ ਹੈ ।

https://www.instagram.com/p/CCQRUSMhZuE/

https://www.instagram.com/p/CCA53KyhZ15/

https://www.instagram.com/p/CCIu7jzhsdi/

Related Post