ਅੰਮ੍ਰਿਤ ਮਾਨ ਨੇ ਨਵੇਂ ਗਾਣੇ ਦੀਆਂ ਸੱਤਰਾਂ ਸਾਂਝੀਆਂ ਕਰ ਫੈਨਸ ਤੋਂ ਮੰਗੀ ਇਹ ਸਲਾਹ, ਦੇਖੋ ਵੀਡੀਓ
ਪੰਜਾਬੀ ਇੰਡਸਟਰੀ ਦੇ ਬੰਬ ਜੱਟ ਅੰਮ੍ਰਿਤ ਮਾਨ ਜਿਹੜੇ ਬਹੁਤ ਜਲਦ ਗਿੱਪੀ ਗਰੇਵਾਲ ਦੀ ਮਿਊਜ਼ਿਕ ਕੰਪਨੀ ਹੰਬਲ ਮਿਊਜ਼ਿਕ ਰਾਹੀਂ ਗੀਤ 'ਕਾਂਬੀਨੇਸ਼ਨ' ਲੈ ਕੇ ਆਉਣ ਵਾਲੇ ਹਨ। ਪਰ ਉਸ ਤੋਂ ਪਹਿਲਾਂ ਅੰਮ੍ਰਿਤ ਮਾਨ ਨੇ ਆਪਣਾ ਇੱਕ ਹੋਰ ਗਾਣਾ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੁਣਨ 'ਚ ਤਾਂ ਇਹ ਗੀਤ ਬੀਟ ਰੋਮਾਂਟਿਕ ਗਾਣਾ ਜਾਪ ਰਿਹਾ ਹੈ। ਅੰਮ੍ਰਿਤ ਮਾਨ ਨੇ ਇੱਕ ਵੀਡੀਓ ਸਾਂਝਾ ਕਰ ਫੈਨਸ ਕੋਲੋਂ ਇਸ ਗਾਣੇ ਲਈ ਸਲਾਹ ਮੰਗੀ ਹੈ।
View this post on Instagram
ਉਹਨਾਂ ਦਾ ਕਹਿਣਾ ਹੈ ,'ਦੱਸੋ ਇਹ ਗਾਣਾ ਕਰੀਏ ਰਿਲੀਜ਼ ਕਿ ਨਾਂ ? ਜੇ ਤੁਹਾਨੂੰ ਵਧੀਆ ਲੱਗਿਆ ਤਾਂ ਵੀਡੀਓ ਕਰ ਦਿਆਂਗੇ। 'ਆਕੜ'ਗਾਣਾ ਜਿਸ ਦਾ ਸੰਗੀਤ ਦੇਸੀ ਕਰਿਉ ਨੇ ਤਿਆਰ ਕੀਤਾ'।
ਹੋਰ ਵੇਖੋ : ਦੁੱਖਾਂ ਦੇ ਬੱਦਲਾਂ 'ਚ ਘਿਰੇ ਪਰਿਵਾਰ ਲਈ ਅੰਮ੍ਰਿਤ ਮਾਨ ਆਏ ਅੱਗੇ, ਇਸ ਤਰਾਂ ਕਰਨਗੇ ਮਦਦ
View this post on Instagram
ਉਹਨਾਂ ਆਪਣੀ ਇਸ ਵੀਡੀਓ 'ਚ ਗਾਣੇ ਦਾ ਨਾਮ ਵੀ ਦੱਸਿਆ ਹੈ। ਇਸ ਗੀਤ ਦਾ ਨਾਮ 'ਆਕੜ' ਹੈ ਜਿਸ ਦਾ ਸੰਗੀਤ ਦੇਸੀ ਕਰਿਉ ਨੇ ਤਿਆਰ ਕੀਤਾ ਹੈ। ਇਸ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਗਾਣੇ ਨੂੰ ਜਲਦ ਰਿਲੀਜ਼ ਕਰਨ ਦੀਆਂ ਡਿਮਾਂਡਾ ਵੀ ਕੀਤੀਆਂ ਜਾ ਰਹੀਆਂ ਹਨ। ਹੁਣ ਦੇਖਣਾ ਹੋਵੇਗਾ ਅੰਮ੍ਰਿਤ ਮਾਨ ਆਪਣੇ ਫੈਨਸ ਦੀ ਇੱਛਾ ਕਦੋਂ ਤੱਕ ਪੂਰੀ ਕਰਦੇ ਹਨ। ਫਿਲਹਾਲ ਗੀਤ 'ਕਾਂਬੀਨੇਸ਼ਨ' ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।