ਕੀਤਾ ਸ਼ੁਰੂ ਮਾਰੂਤੀਆਂ ਤੋਂ ਅੱਜ ਮਰਸਡੀਜ਼ ਵੀ ਥੱਲੇ ਆ, ਅੰਮ੍ਰਿਤ ਮਾਨ ਵੱਲ ਹੋ ਗਈਆਂ ਵਧਾਈਆਂ, ਦੇਖੋ ਵੀਡੀਓ
Aaseen Khan
March 1st 2019 02:09 PM
ਕੀਤਾ ਸ਼ੁਰੂ ਮਾਰੂਤੀਆਂ ਤੋਂ ਅੱਜ ਮਰਸਡੀਆਂ ਵੀ ਥੱਲੇ ਨੇ , ਜੀ ਇਹ ਕਹਿਣਾ ਸੀ ਆਪਣੇ ਗਾਣੇ 'ਚ ਅੰਮ੍ਰਿਤ ਮਾਨ ਦਾ ਜਿੰਨ੍ਹਾਂ ਦਾ ਹਾਲ 'ਚ ਗੀਤ ਰਿਲੀਜ਼ ਹੋਇਆ ਹੈ ਜਰਮਨ ਗੰਨ। ਪਰ ਇਹ ਕੰਮ ਅਸਲ 'ਚ ਅੰਮ੍ਰਿਤ ਮਾਨ ਨੇ ਕਰ ਕੇ ਦਿਖਾ ਦਿੱਤਾ ਹੈ, ਗਾਇਕ ਅਦਾਕਾਰ ਅਤੇ ਗੀਤਕਾਰ ਅੰਮ੍ਰਿਤ ਮਾਨ ਹੋਰਾਂ ਨੇ। ਜੀ ਉਹਨਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਉਹ ਆਪਣੀ ਨਵੀਂ ਮਰਸਡੀਜ਼ ਕਾਰ ਤੋਂ ਪਰਦਾ ਚੁੱਕ ਰਹੇ ਹਨ। ਅੰਮ੍ਰਿਤ ਮਾਨ ਨੇ ਇਹ ਵੀਡੀਓ ਆਪਣੇ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਉਹਨਾਂ ਦੇ ਪ੍ਰਸ਼ੰਸ਼ਕਾਂ ਅੰਮ੍ਰਿਤ ਮਾਨ ਨੂੰ ਉਹਨਾਂ ਦੀ ਨਵੀਂ ਗੱਡੀ ਲਈ ਵਧਾਈਆਂ ਦੇ ਰਹੇ ਹਨ।