ਅਮਰੀਸ਼ ਪੁਰੀ ਲਗਪਗ ਹਰ ਫ਼ਿਲਮ ਵਿੱਚ ਵਿਲੇਨ ਦੇ ਕਿਰਦਾਰ ਵਿੱਚ ਹੀ ਨਜ਼ਰ ਆਉਂਦੇ ਸਨ । ਪਰ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਉਹਨਾਂ ਦਾ ਵੱਖਰਾ ਹੀ ਰੰਗ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ਵਿੱਚ ਅਮਰੀਸ਼ ਪੁਰੀ ਪੰਜਾਬੀ ਗਜ਼ਲ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ ।
ਹੋਰ ਪੜ੍ਹੋ :
ਵਿਆਹ ਟੁੱਟਣ ਦੇ ਚੱਲਦੇ ਨੁਸਰਤ ਜਹਾਂ ਨੇ ਸ਼ੇਅਰ ਕੀਤੀ ਇਹ ਪੋਸਟ, ਲੋਕ ਕਰ ਰਹੇ ਹਨ ਖੂਬ ਕਮੈਂਟਸ
ਵੀਡੀਓ ਵਿੱਚ ਉਹਨਾਂ ਦੇ ਨਾਲ ਬਾਲੀਵੁੱਡ ਦੇ ਇੱਕ ਹੋਰ ਵਿਲੇਨ ਰਣਜੀਤ ਨਜ਼ਰ ਆ ਰਹੇ ਹਨ । ਅਮਰੀਸ਼ ਪੁਰੀ ਦਾ ਪੰਜਾਬੀ ਅੰਦਾਜ਼ ਦੇਖ ਕੇ ਹਰ ਕੋਈ ਮਦਮਸਤ ਹੋ ਜਾਂਦਾ ਹੈ । ਉਹਨਾਂ ਦੀ ਆਵਾਜ਼ ਹਰ ਇੱਕ ਦੇ ਦਿਲ ਦੀ ਤਾਰ ਛੇੜ ਦਿੰਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਨਵਾਂ ਸ਼ਹਿਰ ਵਿੱਚ ਜਨਮੇ ਅਮਰੀਸ਼ ਪੁਰੀ ਜਦੋਂ 22 ਸਾਲਾਂ ਦੇ ਸਨ ਤਾਂ ਉਹਨਾਂ ਨੇ ਕਿਸੇ ਫ਼ਿਲਮ ਦੇ ਹੀਰੋ ਲਈ ਆਡੀਸ਼ਨ ਦਿੱਤਾ ਸੀ ।
ਇਹ ਕਿੱਸਾ 1954 ਦਾ ਹੈ ਜਦੋਂ ਉਹਨਾਂ ਨੂੰ ਪ੍ਰੋਡਿਊਸਰ ਨੇ ਇਹ ਕਹਿ ਕੇ ਘਰ ਭੇਜ ਦਿੱਤਾ ਸੀ ਕਿ ਉਹਨਾਂ ਦਾ ਚਿਹਰਾ ਬਹੁਤ ਹੀ ਪਥਰੀਲਾ ਹੈ । ਇਸ ਤੋਂ ਬਾਅਦ ਉਹਨਾਂ ਨੇ ਰੰਗ ਮੰਚ ਵੱਲ ਰੁਖ ਕੀਤਾ ਸੀ । ਸ਼ੁਰੂ ਦੇ ਦਿਨਾਂ ਵਿੱਚ ਉਹ ਬੀਮਾ ਕੰਪਨੀ ਵਿੱਚ ਕੰਮ ਕਰਦੇ ਸਨ ।ਪਰ ਉਹ ਛੇਤੀ ਹੀ ਮਹਾਨ ਥਿਏਟਰ ਆਰਟਿਸਟ ਸੱਤਿਆਦੇਵ ਦੂਬੇ ਦੇ ਸਹਾਇਕ ਬਣ ਗਏ ।
ਨਾਟਕ ਖੇਡ ਦੇ ਹੋਏ ਉਹਨਾਂ ਦੀ ਪਹਿਚਾਣ ਬਣਨ ਲੱਗ ਗਈ ਸੀ । ਇਸ ਤੋਂ ਬਾਅਦ ਉਹਨਾਂ ਨੂੰ ਫ਼ਿਲਮਾਂ ਦੀ ਆਫ਼ਰ ਵੀ ਆਉਣ ਲੱਗੀ, ਤੇ ਅਮਰੀਸ਼ ਪੂਰੀ ਨੇ 21 ਸਾਲ ਪੁਰਾਣੀ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ । ਜਦੋਂ ਅਮਰੀਸ਼ ਪੁਰੀ ਨੇ ਅਸਤੀਫਾ ਦਿੱਤਾ ਉਦੋਂ ਉਹ ਏ ਕਲਾਸ ਅਫ਼ਸਰ ਬਣ ਚੁੱਕੇ ਸਨ ।ਡਾਇਰੈਕਟਰ ਸੁਖਦੇਵ ਨੇ ਉਹਨਾਂ ਨੂੰ ਪਹਿਲੀ ਵਾਰ ਦੇਖਿਆ ਤਾਂ ਉਹਨਾਂ ਨੇ ਅਮਰੀਸ਼ ਨੂੰ ਆਪਣੀ ਫ਼ਿਲਮ ਰੇਸ਼ਮਾ ਤੇ ਸ਼ੇਰਾ ਲਈ ਆਫ਼ਰ ਦਿੱਤੀ ।