ਅਮਰਿੰਦਰ ਗਿੱਲ ਕਿਹੜਾ ਚੰਨ ਚੜ੍ਹਾਉਣ ਦੀ ਗੱਲ ਕਰ ਰਹੇ ਨੇ, ਵੇਖੋ ਵੀਡੀਓ

ਪੰਜਾਬੀ ਇੰਡਸਟਰੀ ਚ ‘ਅੰਗਰੇਜ਼’, ‘ਲਵ ਪੰਜਾਬ’ ਤੇ ‘ਵੇਖ ਬਰਾਤਾਂ ਚੱਲੀਆਂ’ ਵਰਗੀਆਂ ਕੋਈ ਹੋਰ ਸਫ਼ਲ ਫ਼ਿਲਮਾਂ ਨੂੰ ਦਰਸ਼ਕਾਂ ਦੀਆਂ ਝੋਲੀ ਪਾਉਣ ਵਾਲਾ ਬੈਨਰ ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਹੁਣ ਆਪਣੀ ਨਵੀਂ ਮੂਵੀ ਲੈ ਕੇ ਬਹੁਤ ਜਲਦ ਹਾਜ਼ਰ ਹੋਣ ਵਾਲੇ ਹਨ। ਹਾਂ ਜੀ 14 ਦਸੰਬਰ ਨੂੰ ਪੰਜਾਬੀ ਫ਼ਿਲਮ 'ਭੱਜੋ ਵੀਰੋ ਵੇ' ਰਿਲੀਜ਼ ਹੋਣ ਜਾ ਰਹੀ ਹੈ। ਇਸ ਮੂਵੀ ਰਾਹੀ ਛੜਿਆਂ ਦੀ ਜ਼ਿੰਦਗੀ ਦਾ ਹਾਲ ਬਿਆਨ ਕੀਤਾ ਜਾਵੇਗਾ।ਪੰਜਾਬੀ ਮੂਵੀ ‘ਭੱਜੋ ਵੀਰੋ ਵੇ’ ਦੀ ਜਿਸ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ ਤੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਾਂ ਜੀ ਗੱਲ ਕਰ ਰਹੇ ਹਾਂ ‘ਕਾਰ ਰੀਬਨਾਂ ਵਾਲੀ ਸੌਂਗ ਦੀ ਜਿਸ ਨੂੰ ਅਮਰਿੰਦਰ ਗਿੱਲ ਨੇ ਗਾਇਆ ਹੈ।
ਹੋਰ ਪੜ੍ਹੋ: ਵਿਆਹ ਤੋਂ ਪਹਿਲਾਂ ਹੀ ਦੁਲਹਨ ਦੀ ਤਰ੍ਹਾਂ ਸੱਜਿਆ ਪ੍ਰਿਯੰਕਾ ਚੋਪੜਾ ਦਾ ਘਰ, ਦੇਖੋ ਤਸਵੀਰਾਂ
ਅਮਰਿੰਦਰ ਗਿੱਲ ਨੇ ਪੰਜਾਬੀ ਗਾਇਕੀ ਚ ਅਪਣੀ ਪਹਿਚਾਣ ਨਾਲ ਨਾਲ ਅਪਣੀ ਅਦਾਕਾਰੀ ਨਾਲ ਵੀ ਸਰੋਤਿਆਂ ਦਾ ਦਿੱਲਾਂ ਤੇ ਰਾਜ ਕਰ ਰਹੇ ਹਨ। ਇਸ ਗੀਤ ਨੂੰ ਵੀ ਬਹੁਤ ਹੀ ਖੂਬਸੂਰਤੀ ਨਾਲ ਗਾਇਆ ਹੈ ਜਿਸ ਕਰਕੇ ਇਹ ਟ੍ਰੇਡਿੰਗ ਚ ਚੱਲ ਰਿਹਾ ਹੈ।
https://www.youtube.com/watch?v=qaK3yTmMW10
ਭੱਜੋ ਵੀਰੋ ਵੇ ਫਿਲਮ ਫਿਲਮ ਦੇ ਨਾਇਕ ਅੰਬਰਦੀਪ ਸਿੰਘ ਹਨ ਤੇ ਫਿਲਮ ਵਿਚ ਬਤੌਰ ਨਾਇਕਾ ਸਿੰਮੀ ਚਾਹਲ ਨਜ਼ਰ ਆਉਣਗੇ। ਇਸ ਤੋਂ ਇਲਾਵਾ ਹੋਰ ਕਲਾਕਾਰ ਜਿਵੇਂ ਹੌਬੀ ਧਾਲੀਵਾਲ, ਹਰਦੀਪ ਗਿੱਲ, ਗੁੱਗੂ ਗਿੱਲ, ਨਿਰਮਲ ਰਿਸ਼ੀ, ਯਾਦ ਗਰੇਵਾਲ, ਬਲਵਿੰਦਰ ਬੁਲਟ ਤੇ ਸੁਖਵਿੰਦਰ ਰਾਜ ਦੀ ਅਦਾਕਾਰੀ ਹੈ। 'ਭੱਜੋ ਵੀਰੋ ਵੇ' ਦੇ ਟ੍ਰੇਲਰ ਨੂੰ ਵੀ ਦਰਸ਼ਾਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਭੱਜੋ ਵੀਰੋ ਵੇ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਵੀ ਅੰਬਰਦੀਪ ਨੇ ਹੀ ਕੀਤੀ ਹੈ। ਅੰਬਰਦੀਪ ਨੇ ਇਸ ਤੋਂ ਪਹਿਲਾਂ ਰਿਲੀਜ਼ ਹੋਈ ਫਿਲਮ 'ਲੌਂਗ ਲਾਚੀ' 'ਚ ਕਮਾਲ ਦੀ ਅਦਾਕਾਰੀ ਨਾਲ ਸਰੋਤਿਆਂ ਦਾ ਦਿੱਲ ਜਿੱਤ ਚੁੱਕੇ ਹਨ।