ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਕੱਚਿਆਂ ਤੋਂ ਪੱਕੇ ਹੋਣ ਦੇ ਸੰਘਰਸ਼ ਦੀ ਕਹਾਣੀ ਨੂੰ ਬਿਆਨ ਕਰਦਾ ‘ਚੱਲ ਮੇਰਾ ਪੁੱਤ 2’ ਦਾ ਕਮੇਡੀ ਤੇ ਇਮੋਸ਼ਨ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਅਮਰਿੰਦਰ ਗਿੱਲ ਜੋ ਇਸ ਸਾਲ ਦਾ ਆਗਾਜ਼ ਆਪਣੀ ਨਵੀਂ ਫ਼ਿਲਮ ‘ਚੱਲ ਮੇਰਾ ਪੁੱਤ 2’ ਦੇ ਨਾਲ ਕਰਨ ਜਾ ਰਹੇ ਹਨ । ਜੀ ਹਾਂ ਉਨ੍ਹਾਂ ਦੀ ਫ਼ਿਲਮ ‘ਚੱਲ ਮੇਰਾ ਪੁੱਤ 2’ ਦਾ ਬਾਕਮਾਲ ਦਾ ਟ੍ਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ । ‘ਚੱਲ ਮੇਰਾ ਪੁੱਤ 2’ ਜੋ ਕਿ ਪਿਛਲੇ ਸਾਲ ਆਈ ‘ਚੱਲ ਮੇਰਾ ਪੁੱਤ’ ਦਾ ਹੀ ਸਿਕਵਲ ਹੈ ਤੇ ਪਹਿਲੇ ਭਾਗ ਦੀ ਕਹਾਣੀ ਨੂੰ ਅੱਗੇ ਤੋਰ ਦੀ ਹੋਈ ਦਿਖਾਈ ਦੇ ਰਹੀ ਹੈ ।
ਜੇ ਗੱਲ ਕਰੀਏ ‘ਚੱਲ ਮੇਰਾ ਪੁੱਤ 2’ ਦੇ ਟ੍ਰੇਲਰ ਦੀ ਤਾਂ ਉਸ ‘ਚ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਦੇ ਵਿਦੇਸ਼ਾਂ ‘ਚ ਪੱਕੇ ਹੋਣ ਦੀ ਕਹਾਣੀ ਨੂੰ ਬਿਹਤਰੀਨ ਢੰਗ ਦੇ ਨਾਲ ਬਿਆਨ ਕੀਤਾ ਗਿਆ ਹੈ ਤੇ ਇੱਕ ਵਾਰ ਫਿਰ ਤੋਂ ਸਾਂਝੇ ਪੰਜਾਬ ਨੂੰ ਇਕੱਠੇ ਪੇਸ਼ ਕੀਤਾ ਜਾਵੇਗਾ । ਜੇ ਗੱਲ ਕਰੀਏ ਟ੍ਰੇਲਰ ਦੀ ਤਾਂ ਸ਼ੁਰੂਆਤ ਕਮੇਡੀ ਦੇ ਨਾਲ ਹੁੰਦੀ ਹੈ ਜਿਸ ‘ਚ ਅਮਰਿੰਦਰ ਗਿੱਲ ਤੇ ਪਾਕਿਸਤਾਨੀ ਕਲਾਕਾਰਾਂ ਦੇ ਹਾਸੇ ਦੇ ਰੰਗ ਦੇਖਣ ਨੂੰ ਮਿਲਦੇ ਨੇ ।
ਹੋਰ ਵੇਖੋ:‘ਕੈਨੇਡਾ ਵਾਲੀ’ ਗੀਤ ਦੇ ਨਾਲ ਸੁਣਾ ਰਹੇ ਨੇ ਦਿਲ ਦੇ ਦਰਦ ਕੈਂਬੀ ਰਾਜਪੁਰੀਆ, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਇਸ ਤੋਂ ਇਲਾਵਾ ਗੈਰੀ ਸੰਧੂ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੇ ਹੋਏ ਨਜ਼ਰ ਆ ਰਹੇ ਹਨ । ਕਮੇਡੀ ਤੇ ਇਮੋਸ਼ਨਲ ਦੇ ਤੜਕੇ ਵਾਲਾ 3 ਮਿੰਟ 19 ਸੈਕਿੰਡ ਦਾ ਵੀਡੀਓ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ । ਦਰਸ਼ਕਾਂ ਵੱਲੋਂ ਵੀ ਟਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਇਸ ਫ਼ਿਲਮ ‘ਚ ਅਮਰਿੰਦਰ ਗਿੱਲ, ਸਿੰਮੀ ਚਾਹਲ, ਗੁਰਸ਼ਬਦ, ਗੈਰੀ ਸੰਧੂ, ਹਰਦੀਪ ਗਿੱਲ, ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ ਸਣੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ । ਜਨਜੋਤ ਸਿੰਘ ਵੱਲੋਂ ‘ਚੱਲ ਮੇਰਾ ਪੁੱਤ 2’ ਨੂੰ ਡਾਇਰੈਕਟ ਕੀਤਾ ਗਿਆ ਹੈ । ਇਹ ਫ਼ਿਲਮ ਰਿਦਮ ਬੁਆਏਜ਼ ਦੇ ਲੇਬਲ ਹੇਠ 13 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।