Chal Mera Putt 3 ਫ਼ਿਲਮ ਜੋ ਕਿ ਦੇਸ਼-ਵਿਦੇਸ਼ਾਂ ਚ ਦਰਸ਼ਕਾਂ ਦਾ ਅਜੇ ਤੱਕ ਪੂਰਾ ਮਨੋਰੰਜਨ ਕਰ ਰਹੀ ਹੈ। ਅਜਿਹੇ ‘ਚ ਫ਼ਿਲਮ ਦਾ ਇੱਕ ਹੋਰ ਗੀਤ ਫੁੱਲ ਗੇਂਦੇ ਦਾ (Phull Gende Da) ਦਾ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਪਾਕਿਸਤਾਨੀ ਲੋਕ ਗਾਇਕਾ ਅਤੇ ਸੂਫ਼ੀ ਗਾਇਕਾ ਸਨਮ ਮਾਰਵੀ (Sanam Maarvi) ਅਤੇ ਪੰਜਾਬੀ ਗਾਇਕ ਅਮਰਿੰਦਰ ਗਿੱਲ (Amrinder Gill) ਦੀ ਆਵਾਜ਼ 'ਚ ਰਿਲੀਜ਼ ਹੋਇਆ ਹੈ।
ਹੋਰ ਪੜ੍ਹੋ : ਗਾਇਕਾ ਅਮਰ ਨੂਰੀ ਨੇ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਦੇ ਨਾਲ ਸਾਂਝੀ ਕੀਤੀ ਆਪਣੀ ਇੱਕ ਮਿੱਠੀ ਯਾਦ, ਕੀ ਤੁਸੀਂ ਜਾਣਦੇ ਹੋ ਅਮਰ ਨੂਰੀ ਨੇ ਆਪਣੇ ਸੁਹਾਗ ਦੀ ਖਾਤਿਰ ਦਿੱਤੀ ਸੀ ਵੱਡੀ ਕੁਰਬਾਨੀ....
image source- youtube
ਇਸ ਗੀਤ 'ਚ ਸਨਮ ਮਾਰਵੀ ਅਤੇ ਅਮਰਿੰਦਰ ਗਿੱਲ ਵਿਆਹ ਕਰਵਾਉਣ ਵਾਲੇ ਮੁੰਡੇ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰ ਰਹੇ ਨੇ। ਸਨਮ ਮਾਰਵੀ ਲਾੜੀ ਦੇ ਪੱਖ ਤੋਂ ਗਾ ਰਹੀ ਹੈ ਅਤੇ ਕਹਿੰਦੀ ਹੈ ਕਿ ਮੇਰੇ ਜਿਗਰ ਦੇ ਸਰਦਾਰ ਮੈਂ ਤੇਰੇ ਲਈ ਆਪਣੇ ਅੰਮੀ ਨੂੰ ਛੱਡ ਕੇ ਆ ਰਹੀ ਹਾਂ ਅਤੇ ਤੈਨੂੰ ਬਹੁਤ ਪਿਆਰ ਕਰਦੀ ਹਾਂ...ਉੱਧਰ ਅਮਰਿੰਦਰ ਗਿੱਲ ਮੁੰਡੇ ਦੇ ਪੱਖ ਤੋਂ ਗਾਉਂਦਾ ਹੋਇਆ ਕਹਿੰਦਾ ਹੈ ਕਿ ਮੈਂ ਤੈਨੂੰ ਆਪਣੀ ਜਿਗਰ ਦੀ ਰਾਣੀ ਬਣਾ ਕੇ ਰੱਖਾਗਾਂ..’। ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਹੋਰ ਪੜ੍ਹੋ : Eh Diwali Cash Wali : ਇਸ ਵਾਰ ਦੀਵਾਲੀ ਸੈਲੀਬ੍ਰੇਟ ਕਰੋ PTC Chak De ਨਾਲ ਅਤੇ ਜਿੱਤੋ ਲੱਖਾਂ ਰੁਪਏ ਦਾ ਕੈਸ਼ ਪ੍ਰਾਈਜ਼
image source- youtube
ਜੇ ਗੱਲ ਕਰੀਏ ਇਸ ਗੀਤ ਦੇ ਬੋਲ ਅਤੇ ਮਿਊਜ਼ਿਕ ਤੱਕ ਦਾ ਕੰਮ Beat Minister ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਫ਼ਿਲਮ ‘ਚ ਸਿੰਮੀ ਚਾਹਲ ਅਤੇ ਅਮਰਿੰਦਰ ਗਿੱਲ ਉੱਤੇ ਫਿਲਮਾਇਆ ਗਿਆ ਹੈ। ਦੱਸ ਦਈਏ ਚੱਲ ਮੇਰਾ ਪੁੱਤ ਦੇ ਤੀਜੇ ਭਾਗ ਨੂੰ ਵੀ ਡਾਇਰੈਕਟਰ ਜਨਜੋਤ ਸਿੰਘ ਨੇ ਹੀ ਡਾਇਰੈਕਟ ਕੀਤਾ ਹੈ ਤੇ ਕਹਾਣੀ ਰਾਕੇਸ਼ ਧਵਨ ਵੱਲੋਂ ਲਿਖੀ ਗਈ ਹੈ। ‘ਚੱਲ ਮੇਰਾ ਪੁੱਤ 3’ ‘ਚ ਵੀ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਤੋਂ ਇਲਾਵਾ ਗੁਰਸ਼ਬਦ, ਹਰਦੀਪ ਗਿੱਲ, ਕਰਮਜੀਤ ਅਨਮੋਲ ਤੇ ਨਾਲ ਹੀ ਪਾਕਿਸਤਾਨੀ ਕਲਾਕਾਰ ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ, ਜ਼ਫ਼ਰੀ ਖਾਨ, ਸਾਜਨ ਅੱਬਾਸ ਵਰਗੇ ਕਈ ਹੋਰ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਚੱਲ ਮੇਰਾ ਪੁੱਤ ਚਾਰ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।