ਐਮੀ ਵਿਰਕ (Ammy virk) ਦੀ ਆਵਾਜ਼ ‘ਚ ਫ਼ਿਲਮ ‘ਬਾਜਰੇ ਦਾ ਸਿੱਟਾ’ ( Bajre Da Sitta)ਦਾ ਨਵਾਂ ਗੀਤ ‘ਸਿਰਨਾਵਾਂ’ (Sirnawa) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜੱਸੀ ਪਾਖੀ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਐਵੀ ਸਰਾਂ ਨੇ ਦਿੱਤਾ ਹੈ । ਇਹ ਰੋਮਾਂਟਿਕ ਗੀਤ ਹੈ,ਜਿਸ ‘ਚ ਇੱਕ ਮੁੰਡੇ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
image From youtube
ਹੋਰ ਪੜ੍ਹੋ : ਐਮੀ ਵਿਰਕ ਦਾ ਵੀਡੀਓ ਹੋ ਰਿਹਾ ਵਾਇਰਲ, ਟਵੀਟ ‘ਤੇ ਦਿੱਤਾ ਪ੍ਰਤੀਕਰਮ, ਕਿਹਾ ਟਵੀਟ ਕਰਨ ਵਾਲੇ ਨੇ ਕਿਹਾ ਸੀ ‘ਸਾਨੂੰ ਸਿੱਧੂ ਵੀਰ ਵਾਪਸ ਕਰ ਦਿਓ, ਭਾਵੇਂ ਚਾਰ ਪੰਜ ਸਿੰਗਰਸ ਲੈ ਜਾਓ’
ਇਸ ਗੀਤ ‘ਚ ਐਮੀ ਵਿਰਕ ਨੇ ਕੁੜੀ ਦੇ ਸਾਹਮਣੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕੀਤਾ ਹੈ । ਜਿਸ ‘ਚ ਉਹ ਕੁੜੀ ਨੂੰ ਉਸ ਦਾ ਸਿਰਨਾਵਾਂ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਆਪਣਾ ਸਿਰਨਾਵਾਂ ਦੱਸ ਦੇਵੇ ਤਾਂ ਕਿ ਉਹ ਉਸ ਦੇ ਘਰ ਰਿਸ਼ਤਾ ਭੇਜ ਸਕੇ । ਪਰ ਕੁੜੀ ਬਹੁਤ ਜ਼ਿਆਦਾ ਸ਼ਰਮਾਉਂਦੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ।
image From youtube
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਦਿਹਾਂਤ ਕਾਰਨ ਐਮੀ ਵਿਰਕ ਨੇ ਮੁਲਤਵੀ ਕੀਤੀ ਫ਼ਿਲਮ ‘ਸ਼ੇਰ ਬੱਗਾ’ ਦੀ ਰਿਲੀਜ ਡੇਟ
ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਹੈ ।ਇਹ ਫ਼ਿਲਮ ੧੫ ਜੁਲਾਈ ਨੂੰ ਰਿਲੀਜ਼ ਹੋਵੇਗੀ । ਇਸ ਫ਼ਿਲਮ ‘ਚ ਪੁਰਾਣੇ ਸਮੇਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਦੋਂ ਕੁੜੀਆਂ ਨੂੰ ਜ਼ਿਆਦਾ ਖੁੱਲ ਨਹੀਂ ਸੀ ਹੁੰਦੀ । ਤਾਨੀਆ ਅਤੇ ਐਮੀ ਵਿਰਕ ਦੀ ਇਸ ਫ਼ਿਲਮ ‘ਚ ਚੱਖਰਾ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।
image From youtube
ਜੱਸ ਅਗਰਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਇਹ ਫਿਲਮ 15 ਜੁਲਾਈ 2022 ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਚ ਬੀ.ਐੱਨ ਸ਼ਰਮਾ, ਗੱਗੂ ਗਿੱਲ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ ਅਤੇ ਕਈ ਹੋਰ ਨਾਮੀ ਪੰਜਾਬੀ ਕਲਾਕਾਰ ਨਜ਼ਰ ਆ ਰਹੇ ਹਨ। ਇਹ ਫ਼ਿਲਮ 15 ਜੁਲਾਈ ਨੂੰ ਰਿਲੀਜ਼ ਹੋਵੇਗੀ।