ਐਮੀ ਵਿਰਕ ਦੇਹਰਾਦੂਨ 'ਚ ਕਰ ਰਹੇ ਨੇ '83' ਫ਼ਿਲਮ ਦੀਆਂ ਤਿਆਰੀਆਂ, ਕਪਿਲ ਦੇਵ ਨਾਲ ਸਾਂਝੀ ਕੀਤੀ ਤਸਵੀਰ : ਪੰਜਾਬੀ ਇੰਡਸਟਰੀ 'ਚ ਮੱਲਾਂ ਮਾਰਨ ਤੋਂ ਬਾਅਦ ਹੁਣ ਐਮੀ ਵਿਰਕ ਜਲਦ ਹੀ ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਣ ਲਈ ਤਿਆਰ ਹਨ। ਜੀ ਹਾਂ ਐਮੀ ਵਿਰਕ ਰਣਵੀਰ ਸਿੰਘ ਨਾਲ 2020 'ਚ ਫ਼ਿਲਮ '83' 'ਚ ਕ੍ਰਿਕੇਟਰ ਬਲਵਿੰਦਰ ਸਿੰਘ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਜਿਸ ਦੀਆਂ ਤਿਆਰੀਆਂ ਦੇਹਰਾਦੂਨ 'ਚ ਚੱਲ ਰਹੀਆਂ ਹਨ। ਫ਼ਿਲਮ 83 ਦੀ ਸਾਰੀ ਸਟਾਰਕਾਸਟ ਦੇਹਰਾਦੂਨ 'ਚ 1983 ਦੇ ਵਰਲਡ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਦੇਵ ਹੋਰਾਂ ਕੋਲੋਂ ਕ੍ਰਿਕੇਟ ਦੀ ਟਰੇਨਿੰਗ ਲੈ ਰਹੀ ਹੈ। ਜਿਸ ਦੀ ਤਸਵੀਰ ਐਮੀ ਵਿਰਕ ਵੱਲੋਂ ਵੀ ਸਾਂਝੀ ਕੀਤੀ ਗਈ ਹੈ।
View this post on Instagram
With world champion #kapildev sir... WAT A FEELING ? @83thefilm WAHEGURU ??
A post shared by Ammy Virk ( ਐਮੀ ਵਿਰਕ ) (@ammyvirk) on Apr 7, 2019 at 6:56am PDT
ਇਸ 'ਚ ਗਾਇਕ ਅਤੇ ਅਦਾਕਾਰ ਹਾਰਡੀ ਸੰਧੂ ਵੀ ਕ੍ਰਿਕੇਟਰ ਮਦਨ ਲਾਲ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਐਮੀ ਵਿਰਕ 83 ਫ਼ਿਲਮ ਤੋਂ ਇਲਾਵਾ ਅਗਲੇ ਸਾਲ ਅਜੈ ਦੇਵਗਨ ਨਾਲ ਵੀ ਸਕਰੀਨ ਸਾਂਝੀ ਕਰਦੇ ਹੋਏ ਦਿਖਾਈ ਦੇਣਗੇ। ਬਾਲੀਵੁੱਡ ਫ਼ਿਲਮ ਭੁੱਜ: ਦ ਪ੍ਰਾਈਡ ਆਫ਼ ਇੰਡੀਆ 'ਚ ਐਮੀ ਵਿਰਕ ਫਾਈਟਰ ਪਾਇਲਟ ਦਾ ਕਿਰਦਾਰ ਨਿਭਾਉਂਦੇ ਹੋਏ ਵਿਖਾਈ ਦੇਣਗੇ।
ਹੋਰ ਵੇਖੋ : ਐਮੀ ਵਿਰਕ ਦੀ ਫਿਲਮ 'ਸੁਫਨਾ' ਹੋਵੇਗੀ ਉਹਨਾਂ ਲੋਕਾਂ ਦੇ ਪਿਆਰ ਦੀ ਕਹਾਣੀ ਜਿੰਨ੍ਹਾਂ ਬਾਰੇ ਕੋਈ ਨਹੀਂ ਸੋਚਦਾ, ਸਾਹਮਣੇ ਆਇਆ ਪੋਸਟਰ
View this post on Instagram
ZINDABAAD YAARIAN ?... ‘83 squad... @83thefilm @kabirkhankk sir @ranveersingh bhaji ?... WAHEGURU JI ????
A post shared by Ammy Virk ( ਐਮੀ ਵਿਰਕ ) (@ammyvirk) on Apr 3, 2019 at 3:57am PDT
ਇਹ ਦੋਨੋਂ ਹੀ ਫ਼ਿਲਮਾਂ ਅਸਲ ਘਟਨਾਵਾਂ 'ਤੇ ਅਧਾਰਿਤ ਹੋਣ ਵਾਲੀਆਂ ਹਨ ਅਤੇ ਐਮੀ ਵਿਰਕ ਵੀ ਅਸਲ ਜ਼ਿੰਦਗੀ ਨਾਲ ਸੰਬੰਧਤ ਕਿਰਦਾਰ ਹੀ ਨਿਭਾਉਣਗੇ। ਇਸ ਤੋਂ ਪਹਿਲਾਂ ਵੀ ਪੰਜਾਬੀ ਫ਼ਿਲਮ 'ਹਰਜੀਤਾ' 'ਚ ਵੀ ਐਮੀ ਵਿਰਕ ਹਾਕੀ ਖਿਡਾਰੀ ਹਰਜੀਤ ਸਿੰਘ ਦਾ ਅਭਿਨੈ ਪਰਦੇ 'ਤੇ ਪੇਸ਼ ਕਰ ਚੁੱਕੇ ਹਨ। ਸੋ ਲੱਗਦਾ ਹੈ ਐਮੀ ਵਿਰਕ ਨੂੰ ਬਾਲੀਵੁੱਡ 'ਚ ਆਪਣੇ ਇਹ ਦੋਨੋਂ ਰੋਲ ਨਿਭਾਉਣ 'ਚ ਕੋਈ ਦਿੱਕਤ ਨਹੀਂ ਆਉਣ ਵਾਲੀ ਕਿਉਂਕਿ ਉਹ ਪਹਿਲਾਂ ਵੀ ਅਸਲ ਜ਼ਿੰਗਦੀ ਨਾਲ ਮਿਲਦੇ ਜੁਲਦੇ ਕਰੈਕਟਰ ਕਰ ਚੁੱਕੇ ਹਨ।