ਹਾਸਿਆਂ ਦੇ ਰੰਗਾਂ ਨਾਲ ਭਰਿਆ ‘ਓਏ ਮੱਖਣਾ’ ਦਾ ਟ੍ਰੇਲਰ ਹੋਇਆ ਰਿਲੀਜ਼, ਕੀ ਚਾਚਾ ਗੁੱਗੂ ਗਿੱਲ ਆਪਣੇ ਭਤੀਜੇ ਐਮੀ ਵਿਰਕ ਦਾ ਕਰਵਾ ਪਾਵੇਗਾ ਵਿਆਹ?

Oye Makhna Trailer: ਐਮੀ ਵਿਰਕ, ਤਾਨੀਆ ਤੇ ਗੁੱਗੂ ਗਿੱਲ ਸਟਾਰਰ ਫ਼ਿਲਮ ਓਏ ਮੱਖਣਾ ਦੇ ਟ੍ਰੇਲਰ ਦੀ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸਨ। ਪਰ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਤੇ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜੀ ਹਾਂ ਹਾਸਿਆਂ ਦੇ ਰੰਗਾਂ ਨਾਲ ਭਰਿਆ ਟ੍ਰੇਲਰ ਦਰਸ਼ਕਾਂ ਦੇ ਸਨਮੁੱਖ ਹੋ ਗਿਆ ਹੈ।
ਹੋਰ ਪੜ੍ਹੋ : ਰੀਆ ਚੱਕਰਵਰਤੀ ਨੇ ਜੇਲ੍ਹ ਤੋਂ ਰਿਹਾਅ ਹੋਣ 'ਤੇ ਕੈਦੀਆਂ ਲਈ ਕੀਤਾ ਸੀ ਡਾਂਸ, ਨਿਕਲਦੇ ਸਮੇਂ ਕਿਹਾ- ‘ਯਾਦਾਂ ਲੈ ਕੇ ਚੱਲੀ ਹਾਂ’
image source: youtube
3 ਮਿੰਟ 2 ਸਕਿੰਟ ਦਾ ਟ੍ਰੇਲਰ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਟ੍ਰੇਲਰ ਚ ਦੇਖਣ ਨੂੰ ਮਿਲ ਰਿਹਾ ਹੈ ਕਿ ਚਾਚ ਗੁੱਗੂ ਗਿੱਲ ਜੋ ਕਿ ਆਪਣੇ ਭਤੀਜੇ ਐਮੀ ਵਿਰਕ ਦੇ ਵਿਆਹ ਲਈ ਮੁਟਿਆਰ ਲੱਭ ਰਿਹਾ ਹੈ। ਇਸ ਦੌਰਾਨ ਐਮੀ ਵਿਰਕ ਨੂੰ ਤਾਨੀਆ ਮਿਲਦੀ ਹੈ, ਜਿਸ ਨੂੰ ਦੇਖ ਕੇ ਉਸ ਨਾਲ ਪਿਆਰ ਹੋ ਜਾਂਦਾ ਹੈ।
ਐਮੀ ਨੂੰ ਲਗਦਾ ਹੈ ਕਿ ਇਹ ਮੁਟਿਆਰਾ ਚਾਚੇ ਦੇ ਸਾਹਮਣੇ ਵਾਲੇ ਘਰ ‘ਚ ਰਹਿਣ ਵਾਲੀ ਮੁਟਿਆਰ ਹੈ। ਪਰ ਉਸ ਮੁਟਿਆਰਾ ਦਾ ਰਿਸ਼ਤਾ ਪਹਿਲਾਂ ਹੀ ਪੱਕਾ ਹੋਇਆ ਹੁੰਦਾ ਹੈ। ਜਿਸ ਤੋਂ ਬਾਅਦ ਟ੍ਰੇਲਰ ‘ਚ ਕਈ ਮੋੜ ਦੇਖਣ ਨੂੰ ਮਿਲਦੇ ਹਨ। ਹੁਣ ਚਾਚਾ ਆਪਣੇ ਭਤੀਜੇ ਦਾ ਵਿਆਹ ਕਰਵਾ ਪਾਉਂਦਾ ਹੈ ਜਾਂ ਨਹੀਂ ਇਹ ਤਾਂ ਫ਼ਿਲਮ ਦੇਖ ਕੇ ਹੀ ਪਤਾ ਚੱਲ ਪਾਵੇਗਾ।
image source: youtube
ਫ਼ਿਲਮ 'ਓਏ ਮੱਖਣਾ' ‘ਚ ਐਮੀ ਵਿਰਕ, ਗੱਗੂ ਗਿੱਲ, ਤਾਨੀਆ ਤੋਂ ਇਲਾਵਾ ਸਿਧਿਕ ਸ਼ਰਮਾ, ਹਰਦੀਪ ਗਰੇਵਾਲ, ਸੁੱਖਵਿੰਦਰ ਚਾਹਲ ਅਤੇ ਕੋਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਫ਼ਿਲਮ ਨੂੰ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਰਾਕੇਸ਼ ਧਵਨ ਦੁਆਰਾ ਲਿਖਿਆ ਗਿਆ ਹੈ। ਇਹ ਫ਼ਿਲਮ 4 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
image source: youtube