ਪੰਜਾਬੀ ਫ਼ਿਲਮ ਸੁਫ਼ਨਾ ਦਾ ਪਹਿਲਾ ਆਫ਼ੀਸ਼ੀਅਲ ਪੋਸਟਰ ਆਇਆ ਸਾਹਮਣੇ, ਐਮੀ ਵਿਰਕ ਨਜ਼ਰ ਆ ਰਹੇ ਨੇ ਫੌਜੀ ਵਰਦੀ ‘ਚ
ਜਗਦੀਪ ਸਿੱਧੂ ਦੀ ਆਉਣ ਵਾਲੀ ਫ਼ਿਲਮ ‘ਸੁਫ਼ਨਾ’ ਨੂੰ ਲੈ ਕੇ ਐਮੀ ਵਿਰਕ ਕਾਫੀ ਉਤਸੁਕ ਨਜ਼ਰ ਆ ਰਹੇ ਹਨ। ਜਿਸ ਦੇ ਚੱਲਦੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ ਦਾ ਪਹਿਲਾ ਆਫ਼ੀਸ਼ੀਅਲ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ, ‘ਜ਼ਹਿਰ ਵੇਖ ਕੇ ਪੀਤਾ ਤਾਂ ਕੀ ਪੀਤਾ...ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ...ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਵੇ ਬੁੱਲਿਆ ਪਿਆਰ ਵੀ ਲਾਲਚ ਨਾਲ ਕੀਤਾ ਤਾਂ ਕੀ ਕੀਤਾ...ਆਮ ਜਿਹੇ ਲੋਕਾਂ ਦੇ ਸੁਫ਼ਨਿਆਂ ਦੀ ਗੱਲ..ਮਿਊਜ਼ਿਕਲ ਲਵ ਸਟੋਰੀ(ਸੁਫ਼ਨਾ) ਰਿਲੀਜ਼ਿੰਗ 14 ਫਰਵਰੀ 2020...’
View this post on Instagram
ਗੱਲ ਕਰੀਏ ਪੋਸਟਰ ਦੀ ਤਾਂ ਐਮੀ ਵਿਰਕ ਫੌਜੀ ਵਰਦੀ ‘ਚ ਨਜ਼ਰ ਆ ਰਹੇ ਨੇ ਤੇ ਉਨ੍ਹਾਂ ਨੇ ਨਿੱਕੀ ਬੱਚੀ ਨੂੰ ਗੋਦੀ ਚੁੱਕਿਆ ਹੋਇਆ ਹੈ। ਦਰਸ਼ਕਾਂ ਵੱਲੋਂ ਪੋਸਟਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
Dilaan waale ❤️... shukar parmaatma ?? Waheguru ?
ਦੱਸ ਦਈਏ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਜਗਦੀਪ ਸਿੱਧੂ ਕਰ ਰਹੇ ਨੇ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਐਮੀ ਵਿਰਕ ਤੇ ਤਾਨੀਆ ਨਜ਼ਰ ਆਉਣਗੇ। ਸੁਫ਼ਨਾ ਫ਼ਿਲਮ ਅਗਲੇ ਸਾਲ 14 ਫ਼ਰਵਰੀ ਵੈਲੇਨਟਾਈਨ ਡੇਅ ਵਾਲੇ ਦਿਨ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗੀ।