Saunkan Saunkne : ਪੰਜਾਬੀ ਫ਼ਿਲਮ 'ਸੌਂਕਣ ਸੌਂਕਣੇ' ਸਿਨੇਮਾਘਰਾਂ 'ਚ ਧੁੰਮਾਂ ਪਾ ਰਹੀ ਹੈ। ਜੀ ਹਾਂ ਬਾਕਸ ਆਫਿਸ ਉੱਤੇ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਤਿਕੜੀ ਵਾਲੀ ਫ਼ਿਲਮ ਸੌਂਕਣ ਸੌਂਕਣੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਜੇ ਕਿਹਾ ਜਾਵੇ ਕਿ ਇਹ ਫ਼ਿਲਮ ਦਰਸ਼ਕਾਂ ਦੀ ਉਮੀਦਾਂ ਉੱਤੇ ਖਰੀ ਉੱਤਰੀ ਹੈ ਤਾਂ ਇਹ ਗੱਲ ਨਹੀਂ ਹੋਵੇਗਾ।
Image Source: Instagram
ਹੋਰ ਪੜ੍ਹੋ : ਪੰਚਾਇਤੀ ਜ਼ਮੀਨ ‘ਚ ਕੋਠੀ ਦਾ ਮਾਮਲਾ, ਕੌਰ ਬੀ ਦੇ ਭਰਾ ਦਾ ਬਿਆਨ ਆਇਆ ਸਾਹਮਣੇ, ਕਿਹਾ ਪਬਲੀਸਿਟੀ ਲਈ ਕੌਰ ਬੀ ਦਾ…
ਸੌਂਕਣ ਸੌਂਕਣੇ ਦੀ ਸ਼ਾਨਦਾਰ ਕਮਾਈ ਦੇ ਨਾਲ ਦੂਜੇ ਹਫਤੇ ਚ ਪ੍ਰਵੇਸ਼ ਕਰ ਗਈ ਹੈ। ਸਰਗੁਣ ਮਹਿਤਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਚ ਸੱਤ ਦਿਨਾਂ ਦੀ ਕਮਾਈ ਨੂੰ ਦਿਖਾਇਆ ਗਿਆ ਹੈ। ਦੱਸ ਦਈਏ ਪਹਿਲੇ ਹਫਤੇ ‘ਚ ਇਹ ਫ਼ਿਲਮ 30.10 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ।
ਫ਼ਿਲਮ ਦੀ ਕਹਾਣੀ ਐਮੀ ਵਿਰਕ ਅਤੇ ਉਸਦੀਆਂ ਦੋ ਘਰਵਾਲੀਆਂ ਯਾਨੀਕਿ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੇ ਆਲੇ ਦੁਆਲੇ ਘੁੰਮਦੀ ਹੈ। ਸਰਗੁਣ ਮਹਿਤਾ ਜੋ ਕਿ ਆਪਣੇ ਮਾਂ ਬਣਨ ਦੇ ਸੁਫਨੇ ਨੂੰ ਪੂਰਾ ਕਰਨ ਲਈ ਆਪਣੀ ਛੋਟੀ ਭੈਣ ਯਾਨੀਕਿ ਨਿਮਰਤ ਦੇ ਨਾਲ ਆਪਣੇ ਘਰਵਾਲੇ ਦਾ ਵਿਆਹ ਕਰਵਾ ਦਿੰਦੀ ਹੈ। ਪਰ ਦੋ ਭੈਣਾਂ ਕਿਵੇਂ ਸੌਂਕਣਾ ਬਣ ਜਾਂਦੀਆਂ ਨੇ ਉਸ ਰੰਗ ਨੂੰ ਕਾਮੇਡੀ ਤੇ ਇਮੋਸ਼ਨ ਦੇ ਨਾਲ ਰੰਗ ਨਾਲ ਬਿਆਨ ਕੀਤਾ ਗਿਆ ਹੈ।
ਹਾਸਿਆਂ ਦੇ ਰੰਗਾਂ ਨਾਲ ਭਰੀ ਇਸ ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ। ‘ਸੌਂਕਣ ਸੌਂਕਣੇ’ ਫ਼ਿਲਮ ਨੂੰ ਅਮਰਜੀਤ ਸਿੰਘ ਸਰਾਓਂ ਨੇ ਡਾਇਰੈਕਟ ਕੀਤਾ ਹੈ। ਦੱਸ ਦਈਏ ਚਾਰੇ ਪਾਸੇ ਇਸ ਫ਼ਿਲਮ ਦੀ ਖੂਬ ਚਰਚਾ ਹੋ ਰਹੀ ਹੈ। ਦਰਸ਼ਕਾਂ ਦੇ ਨਾਲ-ਨਾਲ ਕਲਾਕਾਰ ਵੀ ਇਸ ਫ਼ਿਲਮ ਦੀ ਖੂਬ ਤਾਰੀਫ ਕਰ ਰਹੇ ਹਨ। ਜੇ ਗੱਲ ਕਰੀਏ ਫ਼ਿਲਮ ਦੇ ਗੀਤਾਂ ਦੀ ਤਾਂ ਉਸ ਨੂੰ ਯੂਟਿਊਬ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ਚ ਉਨ੍ਹਾਂ ਨੇ ਆਪਣੀ ਇੱਕ ਹੋਰ ਫ਼ਿਲਮ ਓਏ ਮੱਖਣਾ ਦਾ ਐਲਾਨ ਕਰ ਦਿੱਤਾ ਹੈ। ਉੱਧਰ ਸਰਗੁਣ ਮਹਿਤਾ ਦੀ ਝੋਲੀ ਵੀ ਕਈ ਫ਼ਿਲਮਾਂ ਹਨ।
ਹੋਰ ਪੜ੍ਹੋ : ਲਓ ਜੀ ਐਮੀ ਵਿਰਕ ਨੇ ਤਾਨਿਆ ਦੇ ਨਾਲ ਆਪਣੀ ਇੱਕ ਹੋਰ ਫ਼ਿਲਮ ‘ਓਏ ਮੱਖਣਾ’ ਦਾ ਕੀਤਾ ਐਲਾਨ, ਨਾਲ ਹੀ ਦੱਸੀ ਰਿਲੀਜ਼ ਡੇਟ
View this post on Instagram
A post shared by Sargun Mehta (@sargunmehta)