ਪੰਜਾਬੀ ਗਾਇਕ ਭਾਰਤ ਦੇ ਨਾਲ ਨਾਲ ਦੁਨੀਆ ਭਰ 'ਚ ਲੋਕਾਂ ਦੇ ਹਰਮਨ ਪਿਆਰੇ ਬਣ ਚੁੱਕੇ ਹਨ। ਲਹਿੰਦੇ ਪੰਜਾਬ 'ਚ ਵੀ ਚੜ੍ਹਦੇ ਪੰਜਾਬ ਦੇ ਕਲਾਕਾਰ ਲੋਕਾਂ ਦੇ ਦਿਲਾਂ 'ਚ ਉਹਨੇ ਹੀ ਰਹਿੰਦੇ ਹਨ ਜਿੰਨ੍ਹਾਂ ਭਾਰਤ 'ਚ ਰਹਿੰਦੇ ਹਨ। ਇਸ ਦਾ ਸਬੂਤ ਦਿੰਦੀ ਹੈ ਲੇਖਕ ਅਤੇ ਨਾਮੀ ਨਿਰਦੇਸ਼ਕ ਜਗਦੀਪ ਸਿੱਧੂ ਵੱਲੋਂ ਸਾਂਝੀ ਕੀਤੀ ਗਈ ਐਮੀ ਵਿਰਕ ਦੀ ਇੱਕ ਤਸਵੀਰ ਜਿਸ ਨੂੰ ਦੇਖ ਭੁਲੇਖਾ ਪੈਂਦਾ ਹੋਵੇਗਾ ਕਿ ਭਾਰਤ ਦੀ ਹੈ। ਪਰ ਧਿਆਨ ਨਾਲ ਦੇਖਣ 'ਚ ਪਤਾ ਚੱਲਦਾ ਹੈ ਕਿ ਇਹ ਤਸਵੀਰ ਭਾਰਤ ਦੀ ਨਹੀਂ ਸਗੋਂ ਪਾਕਿਸਤਾਨ ਦੀ ਹੈ।
View this post on Instagram
Thanks @iamjassisangha for this click ... nankana sahib gurdwara Pakistan ?? de samne ek dukan ch laggi sade aale @ammyvirk di photo bhut kuchh keh jandi eh ... batwara hindustan pakistan da hoya eh PUNJAB da ni .. ??..
A post shared by Jagdeep Sidhu (@jagdeepsidhu3) on Nov 4, 2019 at 1:09am PST
ਪੰਜਾਬ 'ਚ ਅਕਸਰ ਦੇਖਿਆ ਹੋਵੇਗਾ ਦੁਕਾਨਾਂ ਅੱਗੇ ਕਲਾਕਾਰਾਂ ਦੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਹਨ ਪਰ ਹੁਣ ਪਾਕਿਸਤਾਨ ਦੇ ਪੰਜਾਬ 'ਚ ਵੀ ਇਸੇ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲ ਰਿਹਾ ਹੈ। ਜਗਦੀਪ ਸਿੱਧੂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,''ਧੰਨਵਾਦ ਜੱਸੀ ਸੰਘਾ ਇਸ ਕਲਿੱਕ ਲਈ,ਨਨਕਾਣਾ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਸਾਹਮਣੇ ਦੇ ਇੱਕ ਦੁਕਾਨ 'ਚ ਲੱਗੀ ਸਾਡੇ ਆਲੇ ਐਮੀ ਵਿਰਕ ਦੀ ਤਸਵੀਰ ਬਹੁਤ ਕੁਝ ਕਹਿ ਜਾਂਦੀ ਹੈ,ਬਟਵਾਰਾ ਹਿੰਦੁਸਤਾਨ ਪਾਕਿਸਤਾਨ ਦਾ ਹੋਇਆ ਪੰਜਾਬ ਦਾ ਨਹੀਂ''।
ਹੋਰ ਵੇਖੋ : ਰਣਵੀਰ ਸਿੰਘ ਵੀ ਨੇ ਦੀਪ ਜੰਡੂ ਅਤੇ ਬੋਹੇਮੀਆ ਦੇ ਗਾਣਿਆਂ ਦੇ ਮੁਰੀਦ, ਦੇਖੋ ਵੀਡੀਓ
ਦੋਨੋਂ ਮੁਲਕਾਂ ਦਾ ਭਾਵੇਂ ਬਟਵਾਰਾ ਹੋ ਗਿਆ ਸੀ ਪਰ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕ ਹਮੇਸ਼ਾ ਹੀ ਇੱਕ ਦੂਜੇ ਨੂੰ ਇੱਜਤ ਮਾਣ ਦਿੰਦੇ ਰਹੇ ਹਨ। ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ 'ਤੇ ਖੁੱਲ੍ਹ ਰਹੇ ਕਰਤਾਰਪੁਰ ਲਾਂਘੇ ਦੇ ਚਲਦਿਆਂ ਦੋਨਾਂ ਪੰਜਾਬ ਦੇ ਲੋਕਾਂ 'ਚ ਹੋਰ ਵੀ ਪਿਆਰ ਵਧਣ ਦੀ ਉਮੀਦ ਹੈ। ਫਿਲਹਾਲ ਐਮੀ ਵਿਰਕ ਦੀ ਪਾਕਿਸਤਾਨ 'ਚ ਲੱਗੀ ਇਹ ਤਸਵੀਰ ਹਰ ਕਿਸੇ ਵੱਲੋਂ ਪਸੰਦ ਕੀਤੀ ਜਾ ਰਹੀ ਹੈ।