ਜਾਣੋ ਕਿਸ ਦਿਨ ਰਿਲੀਜ਼ ਹੋਵੇਗਾ ਫ਼ਿਲਮ ‘ਓਏ ਮੱਖਣਾ’ ਦਾ ਟ੍ਰੇਲਰ, ਸਾਹਮਣੇ ਆਇਆ ਫ਼ਿਲਮ ਦਾ ਨਵਾਂ ਮਜ਼ੇਦਾਰ ਪੋਸਟਰ

Oye Makhna Trailer : ਐਮੀ ਵਿਰਕ ਅਤੇ ਗੁੱਗੂ ਗਿੱਲ ਆਪਣੇ ਆਉਣ ਵਾਲੇ ਕਾਮੇਡੀ ਡਰਾਮਾ 'ਓਏ ਮੱਖਣਾ' ਨਾਲ ਦਰਸ਼ਕਾਂ ਦਾ ਮਨ ਮੋਹ ਲੈਣ ਲਈ ਤਿਆਰ ਹਨ। ਫ਼ਿਲਮ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ, ਜਿਸ ‘ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਕਦੋਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ।
ਹੋਰ ਪੜ੍ਹੋ : ਅੱਜ ਹੈ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ, ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ
image source: instagram
ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਊਂਟ ਉੱਤੇ ਇੱਕ ਮਜ਼ੇਦਾਰ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ ‘ਚ ਐਮੀ ਵਿਰਕ ਤੇ ਗੁੱਗੂ ਗਿੱਲ ਨਜ਼ਰ ਆ ਰਹੇ ਹਨ, ਦੋਵਾਂ ਦੇ ਸਾਹਮਣੇ ਫੁੱਲ ਅਤੇ ਸ਼ਗਨ ਦਾ ਫਲਾਂ ਵਾਲਾ ਟੋਕਰਾ ਪਿਆ ਹੋਇਆ ਹੈ। ਇਸ ਨਵੇਂ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਇਹ ਚਾਚੇ-ਭਤੀਜੇ ਦੀ ਜੋੜੀ ਆ ਰਹੀ ਹੈ ਜਲਦੀ ਤੁਹਾਡੇ ਸਾਰਿਆਂ ਨੂੰ ਮਿਲਣ! #OyeMakhna Trailer out tomorrow’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
image source: instagram
ਫ਼ਿਲਮ 'ਓਏ ਮੱਖਣਾ' ਨੂੰ ਲੈ ਕੇ ਐਮੀ ਵਿਰਕ, ਗੱਗੂ ਗਿੱਲ ਤੇ ਤਾਨੀਆ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫ਼ਿਲਮ ਨੂੰ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਰਾਕੇਸ਼ ਧਵਨ ਦੁਆਰਾ ਲਿਖਿਆ ਗਿਆ ਹੈ। ਇਹ ਫ਼ਿਲਮ 4 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਦੱਸ ਦਈਏ ਐਮੀ ਵਿਰਕ ਤੇ ਤਾਨੀਆ ਪਹਿਲਾਂ ਵੀ ਇਕੱਠੇ ਕਈ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ।
image source: instagram
View this post on Instagram