ਐਮੀ ਵਿਰਕ (Ammy Virk) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾਕਰਦੇ ਹੋਏ ਅਦਾਕਾਰ ਨੇ ਦੱਸਿਆ ਕਿ 'ਇਹ ਬੱਚੇ ਅੰਮ੍ਰਿਤਸਰ ਦੇ ਹਨ ਅਤੇ ਆਪਣਾ ਕੰਮ ਚਲਾ ਰਹੇ ਹਨ । ਅੰਮ੍ਰਿਤਸਰ ਵਾਲਿਓ ਜ਼ਰੂਰ ਦੇਖਿਓ ਵੀਡੀਓ ਤੇ ਇਸ ਜਗ੍ਹਾ ਤੇ ਜ਼ਰੂਰ ਜਾਇਓ ਤੇ ਮੇਰੇ ਇਨ੍ਹਾਂ ਨਿੱਕੇ ਵੀਰਾਂ ਨੂੰ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੇ ਹਮੇਸ਼ਾ ਹਿੰਮਤ ਦੇਣ'।
image From Google
ਹੋਰ ਪੜ੍ਹੋ :ਵਾਣੀ ਕਪੂਰ ਦੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ, ਕੁਝ ਹੀ ਘੰਟਿਆਂ ‘ਚ ਮਿਲੇ ਵੱਡੀ ਗਿਣਤੀ ‘ਚ ਲਾਈਕਸ
ਐਮੀ ਵਿਰਕ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਤੇ ਲਗਾਤਾਰ ਪ੍ਰਤੀਕਰਮ ਦੇ ਰਹੇ ਹਨ ।ਦਸ ਦਈਏ ਕਿ ਇਹ ਵੀਡੀਓ ਅੰਮ੍ਰਿਤਸਰ ਦਾ ਹੈ ਤੇ ਬੱਚੇ ਵੀਡੀਓ 'ਚ ਦੱਸ ਰਹੇ ਹਨ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਨੇ ਇਹ ਰੈਸਟੋਰੈਂਟ ਖੋਲਿਆ ਸੀ ਪਰ ਉਨ੍ਹਾਂ ਦੇ ਪਿਤਾ ਦਾ ਕੁਝ ਚਿਰ ਬਾਅਦ ਹੀ ਦਿਹਾਂਤ ਹੋ ਗਿਆ ਸੀ ।
image from instagram
ਜਿਸ ਕਾਰਨ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਉਨ੍ਹਾਂ ਨੂੰ ਹੁਣ ਖੁਦ ਇਹ ਰੈਸਟੋੋਰੈਂਟ ਚਲਾਉਣਾ ਪੈ ਰਿਹਾ ਹੈ ਅਤੇ ਅਸੀਂ ਆਪਣੇ ਗੁਰੂਆਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਦਸਾਂ ਨਹੂੰਆਂ ਦੀ ਕਿਰਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਾਂ । ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਜ਼ਿਆਦਾ ਤੋਂ ਜ਼ਿਆਦਾ ਇਨ੍ਹਾਂ ਦੇ ਰੈਸਟੋਰੈਂਟ 'ਚ ਪਹੁੰਚ ਰਹੇ ਨੇ ਤਾਂ ਜੋ ਇਨ੍ਹਾਂ ਬੱਚਿਆਂ ਦੀ ਮਦਦ ਹੋ ਸਕੇ ।
https://www.instagram.com/tv/CZeyruUoUBY/?utm_medium=copy_link