ਲਓ ਜੀ ਐਮੀ ਵਿਰਕ ਨੇ ਤਾਨਿਆ ਦੇ ਨਾਲ ਆਪਣੀ ਇੱਕ ਹੋਰ ਫ਼ਿਲਮ ‘ਓਏ ਮੱਖਣਾ’ ਦਾ ਕੀਤਾ ਐਲਾਨ, ਨਾਲ ਹੀ ਦੱਸੀ ਰਿਲੀਜ਼ ਡੇਟ

By  Lajwinder kaur May 20th 2022 07:23 PM -- Updated: May 20th 2022 07:24 PM

ਗਾਇਕ ਤੋਂ ਐਕਟਰ ਬਣੇ ਐਮੀ ਵਿਰਕ ਆਪਣੇ ਪ੍ਰਸ਼ੰਸਕ ਦੇ ਮਨੋਰੰਜਨ ਚ ਕੋਈ ਵੀ ਕਮੀ ਨਹੀਂ ਛੱਡ ਰਹੇ । ਇੱਕ ਪਾਸੇ ਉਨ੍ਹਾਂ ਦੀ ਫ਼ਿਲਮ ਸੌਂਕਣ ਸੌਂਕਣੇ ਵੱਡੇ ਪਰਦੇ ਉੱਤੇ ਖੂਦ ਧਮਾਲ ਮਚਾ ਰਹੀ ਹੈ। ਦੂਜੇ ਪਾਸੇ Ammy Virk ਨੇ ਆਪਣੀ ਇੱਕ ਹੋਰ ਫ਼ਿਲਮ ਦਾ ਵੀ ਐਲਾਨ ਕਰ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਓਏ ਮੱਖਣਾ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕਰਦੇ ਹੋਏ ਨਾਲ ਹੀ Oye Makhna ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕਰ ਦਿੱਤਾ ਹੈ।

ਹੋਰ ਪੜ੍ਹੋ : ਹਰਭਜਨ ਮਾਨ ਨੇ ਪ੍ਰਸ਼ੰਸਕਾਂ ਨੂੰ ਪਰਿਵਾਰਕ ਰਿਸ਼ਤਿਆਂ ਸਬੰਧੀ ਦਿੱਤਾ ਇਹ ਖ਼ਾਸ ਸੁਨੇਹਾ, ਇਹ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Ammy virk and sargun ,,,

ਐਮੀ ਵਿਰਕ ਨੇ ਆਪਣੀ ਨਵੀਂ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘Sat shri akaal ji…ਅਸੀਂ ਲੈ ਆਏ ਹਾਂ ਤੁਹਾਡੇ ਲਈ ਗ੍ਰੇਟ ਨਿਊਜ਼! ਆ ਰਹੀ ਹੈ ਸਾਡੀ ਨਵੀਂ ਫ਼ਿਲਮ OYE MAKHNA’।

Oye Makhna

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਇਹ ਫ਼ਿਲਮ worldwide  ਰਿਲੀਜ਼ ਹੋ ਰਹੀ ਹੈ 9th September 2022!’ ਨਾਲ ਹੀ ਐਮੀ ਵਿਰਕ ਨੇ ਫ਼ਿਲਮ ਦੀ ਸਟਾਰ ਕਾਸਟ ਨੂੰ ਟੈਗ ਕੀਤਾ ਹੈ। ਜੀ ਹਾਂ ਸੁਫ਼ਨਾ ਫ਼ਿਲਮ ਤੋਂ ਬਾਅਦ ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਐਮੀ ਵਿਰਕ ਤੇ ਤਾਨਿਆ ਦੀ ਲਵ ਕਮਿਸਟਰੀ ਦੇਖਣ ਨੂੰ ਮਿਲੇਗੀ। ਦੱਸ ਦਈਏ ਸੁਫ਼ਨਾ ਫ਼ਿਲਮ ਦੀ ਇਸ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਸੀ।

ਓਏ ਮੱਖਣਾ ਫ਼ਿਲਮ ‘ਚ ਐਮੀ ਤੇ ਤਾਨਿਆ ਤੋਂ ਇਲਾਵਾ ਗੱਗੂ ਗਿੱਲ, ਸਿਧਿਕਾ ਸ਼ਰਮਾ ਤੇ ਕਈ ਹੋਰ ਕਲਾਕਾਰ ਵੀ ਆਉਣਗੇ ਨਜ਼ਰ। ਰਕੇਸ਼ ਧਵਨ ਵੱਲੋਂ ਲਿਖੀ ਇਸ ਫ਼ਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 9 ਸਤੰਬਰ 2022 ਨੂੰ ਸਿਨੇਮਾ ਘਰਾਂ ਚ ਰੌਣਕ ਲਗਾਉਂਦੀ ਹੋਈ ਨਜ਼ਰ ਆਵੇਗੀ।

ਹੋਰ ਪੜ੍ਹੋ : ਕਨਿਕਾ ਕਪੂਰ ਦੇ ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਫਕੰਸ਼ਨ ਹੋਏ ਸ਼ੁਰੂ, ਬੁਆਏਫ੍ਰੈਂਡ ਗੌਤਮ ਨਾਲ ਡਾਂਸ ਕਰਦੀ ਨਜ਼ਰ ਆਈ ਗਾਇਕਾ    

 

 

View this post on Instagram

 

A post shared by Ammy Virk ( ਐਮੀ ਵਿਰਕ ) (@ammyvirk)

Related Post