ਐਮੀ ਵਿਰਕ-ਤਾਨੀਆ ਦੀ ਫ਼ਿਲਮ 'ਬਾਜਰੇ ਦਾ ਸਿੱਟਾ' ਦਾ ਟ੍ਰੇਲਰ ਹੋਇਆ ਰਿਲੀਜ਼, ਦੇਖੋ ਕੀ ਗਾਇਕੀ ਦਾ ਆਪਣਾ ਸੁਫ਼ਨਾ ਪੂਰਾ ਕਰ ਪਾਉਂਗੀ ਤਾਨੀਆ?

Bajre Da Sitta - Official Trailer Out Now : ਐਮੀ ਵਿਰਕ ਅਤੇ ਤਾਨੀਆ ਜੋ ਕਿ ਇੱਕ ਵਾਰ ਫਿਰ ਤੋਂ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। 'ਸੁਫਨਾ' ਫ਼ਿਲਮ ਵਿੱਚ ਉਨ੍ਹਾਂ ਦੀ ਕਮਿਸਟਰੀ ਨੇ ਲੱਖਾਂ ਦਿਲਾਂ ਨੂੰ ਆਪਣਾ ਦੀਵਾਨਾ ਬਣਾਇਆ ਸੀ। ਇੱਕ ਵਾਰ ਫਿਰ ਤੋਂ ਇਹ ਜੋੜੀ ਫਿਲਮ 'ਬਾਜਰੇ ਦਾ ਸਿੱਟਾ' ਵਿੱਚ ਫਿਰ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਕਾਫੀ ਜ਼ਿਆਦਾ ਉਤਸੁਕ ਹਨ। ਜੀ ਹਾਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ।
ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਪਤੀ ਨਿੱਕ ਜੋਨਸ ਨਾਲ ਬਿਤਾ ਰਹੀ ਹੈ ਕੁਆਲਿਟੀ ਟਾਈਮ , ਬੀਚ ‘ਤੇ ਰੋਮਾਂਟਿਕ ਹੁੰਦਾ ਹੋਇਆ ਨਜ਼ਰ ਆਇਆ ਜੋੜਾ
ਜੱਸ ਅਗਰਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਇਹ ਫਿਲਮ 15 ਜੁਲਾਈ 2022 ਨੂੰ ਰਿਲੀਜ਼ ਹੋਵੇਗੀ। ਪਰ ਉਸ ਤੋਂ ਪਹਿਲਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਪੰਜਾਬੀ ਰੰਗਾਂ ਦੇ ਨਾਲ ਭਰਿਆ ਇਹ ਟ੍ਰੇਲਰ ਦਰਸ਼ਕਾਂ ਦੇ ਰੂਬਰੂ ਹੋ ਗਿਆ ਹੈ। ਇਹ ਫ਼ਿਲਮ ਪੁਰਾਣੇ ਸਮੇਂ ਦੇ ਅਧਾਰਿਤ ਹੈ, ਜਦੋਂ ਕੁੜੀਆਂ ਨੂੰ ਜ਼ਿਆਦਾ ਖੁੱਲ ਨਹੀਂ ਸੀ।
ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਤਾਨੀਆ ਅਤੇ ਉਸਦੀ ਭੈਣ ਨੂਰ ਚਾਹਲ ਨੂੰ ਗਾਉਣ ਦਾ ਸ਼ੌਕ ਹੈ। ਪਰ ਪਿੰਡ ਵਾਲੇ ਇਸ ਕੰਮ ਨੂੰ ਚੰਗੀ ਨਜ਼ਰ ਨਾਲ ਨਹੀਂ ਦੇਖਦੇ । ਜਿਸ ਕਰਕੇ ਤਾਨੀਆ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਤਾਨੀਆ ਦਾ ਵਿਆਹ ਐਮੀ ਵਿਰਕ ਦੇ ਨਾਲ ਹੁੰਦਾ ਹੈ। ਜਿਸ ਕਰਕੇ ਐਮੀ ਨੂੰ ਵੀ ਪਸੰਦ ਨਹੀਂ ਹੈ ਕਿ ਉਸਦੀ ਵਹੁਟੀ ਗੀਤ ਗਾਵੇ।
ਪਰ ਸੰਗੀਤ ਦੇ ਨਾਲ ਪਿਆਰ ਹੋਣ ਕਰਕੇ ਤਾਨੀਆ ਅਕਸਰ ਹੀ ਗੁਣਗੁਣਾਉਣ ਲੱਗ ਜਾਂਦੀ ਹੀ। ਜਿਸ ਕਰਕੇ ਐਮੀ ਤੇ ਤਾਨੀਆ ਵਿਚਕਾਰ ਝਗੜਾ ਵੀ ਹੁੰਦਾ ਹੈ। ਹੁਣ ਦੇਖਣ ਨੂੰ ਮਿਲੇਗਾ ਕਿ ਤਾਨੀਆ ਆਪਣੇ ਗਾਇਕੀ ਵਾਲਾ ਸੁਫਨੇ ਨੂੰ ਪੂਰਾ ਕਰ ਪਾਉਂਦੀ ਹੈ ਜਾਂ ਨਹੀਂ, ਇਸ ਗੱਲ ਦਾ ਖੁਲਾਸਾ ਤਾਂ ਸਿਨੇਮਾ ਘਰਾਂ ਚ ਹੀ ਹੋ ਪਾਵੇਗਾ। ਇਸ ਫ਼ਿਲਮ ਚ ਬੀ.ਐੱਨ ਸ਼ਰਮਾ, ਗੱਗੂ ਗਿੱਲ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ ਅਤੇ ਕਈ ਹੋਰ ਨਾਮੀ ਪੰਜਾਬੀ ਕਲਾਕਾਰ ਨਜ਼ਰ ਆ ਰਹੇ ਹਨ। ਇਹ ਫ਼ਿਲਮ 15 ਜੁਲਾਈ ਨੂੰ ਰਿਲੀਜ਼ ਹੋਵੇਗੀ।
ਦੱਸ ਦਈਏ ਤਾਨੀਆ ਅਤੇ ਐਮੀ ਵਿਰਕ ਇਸ ਤੋਂ ਪਹਿਲਾ ਕਿਸਮਤ 2 ਚ ਵੀ ਇਕੱਠੇ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ 'ਤੇਰੀ ਜੱਟੀ' ਗੀਤ ਵਿੱਚ ਵੀ ਇਕੱਠੇ ਨਜ਼ਰ ਆਏ ਸੀ।