2019 'ਚ ਹਿੱਟ ਜੋੜੀ ਐਮੀ ਵਿਰਕ ਅਤੇ ਸੋਨਮ ਬਾਜਵਾ ਆਉਣਗੇ ਇਸ ਫਿਲਮ 'ਚ ਇਕੱਠੇ ਨਜ਼ਰ

2019 'ਚ ਹਿੱਟ ਜੋੜੀ ਐਮੀ ਵਿਰਕ ਅਤੇ ਸੋਨਮ ਬਾਜਵਾ ਆਉਣਗੇ ਇਸ ਫਿਲਮ 'ਚ ਇਕੱਠੇ ਨਜ਼ਰ : 2019 ਦਾ ਸਾਲ ਪੰਜਾਬੀ ਫਿਲਮ ਇੰਡਸਟਰੀ ਲਈ ਕਾਫੀ ਵੱਡਾ ਹੋਣ ਵਾਲਾ ਹੈ। 2019 'ਚ ਕਈ ਵੱਡੀਆਂ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਉੱਥੇ ਹੀ ਕਈ ਫ਼ਿਲਮਾਂ ਦਾ ਪਿੱਛੇ ਦੀ ਪਿੱਛੇ ਐਲਾਨ ਵੀ ਕੀਤਾ ਜਾ ਰਿਹਾ ਹੈ। ਇਸੇ ਲੜੀ 'ਚ ਸੋਨਮ ਬਾਜਵਾ ਅਤੇ ਐਮੀ ਵਿਰਕ ਦੀ ਫਿਲਮ 'ਮੁਕਲਾਵਾ' ਜਿਹੜੀ ਕੁੱਝ ਸਮਾਂ ਪਹਿਲਾਂ ਅਨਾਊਂਸ ਕੀਤੀ ਗਈ ਦੀ ਫਾਈਨਲ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਮੁਕਲਾਵਾ ਫਿਲਮ 24 ਮਈ 2019 ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।
https://www.instagram.com/p/BrmUh7ylMyd/
ਇਸ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ। ਫਿਲਮ ਨੂੰ ਗੁਨਬੀਰ ਸਿੰਘ ਸਿੱਧੂ ਅਤੇ ਮਾਨਮੋਰਦ ਸਿੰਘ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਐਮੀ ਵਿਰਕ ਅਤੇ ਸੋਨਮ ਬਾਜਵਾ ਤੋਂ ਇਲਾਵਾ ਫਿਲਮ 'ਚ ਗੁਰਪ੍ਰੀਤ ਘੁੱਗੀ , ਬੀ.ਐਨ. ਸ਼ਰਮਾ ਤੇ ਕਰਮਜੀਤ ਅਨਮੋਲ ਵੀ ਖਾਸ ਰੋਲ ਨਿਭਾ ਰਹੇ ਹਨ।ਫਿਲਮ ਵਾਈਟ ਹਿੱਲ ਸਟੂਡੀਓਜ਼ ਅਤੇ ਗ੍ਰੇਸਲੇਟ ਪਿਚਰਜ਼ ਵੱਲੋਂ ਪੇਸ਼ ਕੀਤੀ ਜਾ ਰਹੀ ਹੈ।
2019 'ਚ ਹਿੱਟ ਜੋੜੀ ਐਮੀ ਵਿਰਕ ਅਤੇ ਸੋਨਮ ਬਾਜਵਾ ਆਉਣਗੇ ਇਸ ਫਿਲਮ 'ਚ ਇਕੱਠੇ ਨਜ਼ਰ
ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਫਿਲਮ ‘ਅਰਜੁਨ ਪਟਿਆਲਾ’ ਦਾ ਪਹਿਲਾ ਲੁੱਕ ਆਇਆ ਸਾਹਮਣੇ , ਰਿਲੀਜ਼ ਡੇਟ ਦਾ ਵੀ ਖੁਲਾਸਾ
ਇਸ ਤੋਂ ਪਹਿਲਾਂ ਐਮੀ ਵਿਰਕ ਅਤੇ ਸੋਨਮ ਬਾਜਵਾ ਨਿੱਕਾ ਜ਼ੈਲਦਾਰ 1 ਅਤੇ ਨਿੱਕਾ ਜ਼ੈਲਦਾਰ 2 ਵਰਗੀਆਂ ਵੱਡੀਆਂ ਫ਼ਿਲਮਾਂ ਦੇ ਚੁੱਕੇ ਹਨ।ਮੁਕਲਾਵਾ ਫਿਲਮ 'ਚ ਸੋਨਮ ਬਾਜਵਾ ਅਤੇ ਐਮੀ ਵਿਰਕ ਦੀ ਜੋੜੀ ਤੀਸਰੀ ਵਾਰ ਦੇਖਣ ਨੂੰ ਮਿਲੇਗੀ। ਇਸ ਤੋਂ ਪਹਿਲਾਂ ਐਮੀ ਵਿਰਕ ਸਰਗੁਨ ਮਹਿਤਾ ਨਾਲ ਕਿਸਤਮ ਫਿਲਮ 'ਚ ਨਜ਼ਰ ਆਏ ਸਨ ਜਿਸ ਨੂੰ ਸਰੋਤਿਆਂ ਨੇ ਬਹੁਤ ਪਸੰਦ ਕੀਤਾ ਹੈ। ਅਤੇ ਫਿਲਮ ਬਲਾਕਬਸਟਰ ਹਿੱਟ ਰਹੀ ਸੀ।