ਐਮੀ ਵਿਰਕ ਤੇ ਜਗਦੀਪ ਸਿੱਧੂ ਨੇ ਕਿਸਾਨਾਂ ਨਾਲ ਹੋ ਰਹੇ ਬੁਰੇ ਵਰਤਾਓ ਦੇ ਲਈ ਸਰਕਾਰ ਨੂੰ ਪਾਈ ਲਾਹਨਤਾਂ
Lajwinder kaur
November 26th 2020 02:19 PM --
Updated:
November 26th 2020 03:20 PM
ਪੰਜਾਬ ਦੇ ਕਿਸਾਨ ਖੇਤੀ ਬਿੱਲਾਂ ਦਾ ਵਿਰੋਧ ਕਰਦੇ ਹੋਏ ਦਿੱਲੀ ਵੱਲੋਂ ਨੂੰ ਕੂਚ ਕਰ ਰਹੇ ਨੇ । ਦਿੱਲੀ ਮਾਰਚ ਦੇ ਦੌਰਾਨ ਕਿਸਾਨਾਂ ਦੇ ਨਾਲ ਰਾਹ ‘ਚ ਬਹੁਤ ਧੱਕਾ ਹੋ ਰਿਹਾ ਹੈ ।
ਕਿਸਾਨਾਂ ਉੱਤੇ ਹੋ ਰਹੇ ਧੱਕੇ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ। ਜਿਸ ਕਰਕੇ ਗਾਇਕ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕਿਸਾਨਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਨਿਸਚੈ ਕਰਿ ਅਪੁਨੀ ਜੀਤ ਕਰੋ’ ।
ਉੱਧਰ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਡਾਇਰੈਕਟਰ ਜਗਦੀਪ ਸਿੱਧੂ ਨੇ ਵੀ ਕਿਸਾਨਾਂ ਦੇ ਲਈ ਆਪਣੀ ਆਵਾਜ਼ ਬੁਲੰਦ ਹੋਏ ਲਿਖਿਆ ਹੈ- ‘ਜੇ ਏਨੇ ਹੀ ਸੱਚੇ ਹੋ ਕੇ ਇਲੈਕਸ਼ਨ ਵੇਲੇ ਵੋਟ ਪਾਈ..ਤਾਂ ਆਪਣੇ ਹੱਕਾਂ ਲਈ ਦਿੱਲੀ ਨਾ ਤੁਰਣਾ ਪਵੇ। ਬਾਬਾ ਮੇਹਰ ਕਰੇ । ਨਿਸਚੈ ਕਰਿ ਅਪੁਨੀ ਜੀਤ ਕਰੋ’ ।
View this post on Instagram