ਆਂਵਲਾ ਸਿਹਤ ਦੇ ਲਈ ਹੈ ਬਹੁਤ ਹੀ ਲਾਭਦਾਇਕ, ਕਈ ਬੀਮਾਰੀਆਂ ‘ਚ ਮਿਲਦੀ ਹੈ ਰਾਹਤ

By  Shaminder January 25th 2022 06:16 PM

ਆਂਵਲਾ (Amla) ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ (Benefits) ਮੰਨਿਆ ਜਾਂਦਾ ਹੈ । ਇਸ ‘ਚ ਅਜਿਹੇ ਕਈ ਗੁਣ ਹੁੰਦੇ ਹਨ ਜੋ ਸਾਨੂੰ ਕਈ ਸਿਹਤ ਲਾਭ ਪਹੁੰਚਾਉਂਦੇ ਹਨ । ਅਕਸਰ ਕਿਹਾ ਵੀ ਜਾਂਦਾ ਹੈ ਕਿ ਆਂਵਲੇ ਦਾ ਖਾਧਾ ਅਤੇ ਸਿਆਣੇ ਦਾ ਕਿਹਾ ਬਾਅਦ ‘ਚ ਪਤਾ ਲੱਗਦਾ ਹੈ । ਅੱਜ ਅਸੀਂ ਤੁਹਾਨੂੰ ਆਂਵਲੇ ਦੇ ਫਾਇਦੇ ਬਾਰੇ ਦੱਸਾਂਗੇ । ਆਂਵਲੇ ਨੂੰ ਤੁਸੀਂ ਕਿਸੇ ਵੀ ਰੂਪ ‘ਚ ਖਾ ਸਕਦੇ ਹੋ ਭਾਵੇਂ ਇਸ ਦਾ ਅਚਾਰ ਖਾਓ, ਚਟਨੀ ਜਾਂ ਫਿਰ ਇਸ ਦਾ ਜੂਸ ਪੀਓ । ਇਹ ਹਰ ਤਰੀਕੇ ਦੇ ਨਾਲ ਸਰੀਰ ਨੂੰ ਫਾਇਦਾ ਪਹੁੰਚਾਉਂਦਾ ਹੈ।ਇਸ ਵਿੱਚ ਮੌਜੂਦ ਮਿਨਰਲਸ ਤੇ ਵਿਟਾਮਿਨ ਸੀ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ।

Aonla

ਹੋਰ ਪੜ੍ਹੋ : ਦੇਵ ਥਰੀਕੇਵਾਲਾ ਦਾ ਹੋਇਆ ਅੰਤਿਮ ਸਸਕਾਰ, ਪਾਲੀ ਦੇਤਵਾਲੀਆ, ਮੁਹੰਮਦ ਸਦੀਕ ਸਣੇ ਕਈ ਗਾਇਕਾਂ ਨੇ ਦਿੱਤੀ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ

ਜਿੱਥੋਂ ਤੱਕ ਗੱਲ ਸੁੰਦਰਤਾ ਲਾਭ ਦੀ ਹੈ ਤਾਂ ਇਸ ਦੇ ਸੇਵਨ ਨਾਲ ਵਿਅਕਤੀ ਨਾਂ ਸਿਰਫ਼ ਖ਼ੁਦ ਨੂੰ ਲੰਬੇ ਸਮੇਂ ਤੱਕ ਜਵਾਨ ਬਣਾਏ ਰੱਖ ਸਕਦਾ ਹੈ, ਸਗੋਂ ਇਸ ਨਾਲ ਵਾਲ਼ਾਂ ਨੂੰ ਵੀ ਲਾਭ ਹੁੰਦਾ ਹੈ। ਆਂਵਲੇ ‘ਚ ਅਜਿਹੇ ਕਈ ਗੁਣ ਪਾਏ ਜਾਂਦੇ ਹਨ । ਜੋ ਕਿ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਸਾਡਾ ਬਚਾਅ ਕਰਦੇ ਹਨ । ਸ਼ੂਗਰ ਦੇ ਰੋਗੀਆਂ ਦੇ ਲਈ ਆਂਵਲਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ।

amla,,, image From google

ਇਸ ਤੋਂ ਇਲਾਵਾ ਖੋਜਾਂ ਤੋਂ ਪਤਾ ਲੱਗਾ ਹੈ ਕਿ ਆਂਵਲੇ ਦਾ ਰਸ ਨਾ ਸਿਰਫ਼ ਸਰੀਰ ਵਿੱਚ ਗੁਡ ਕੈਲੋਸਟਰੋਲ ਦੀ ਮਾਤਰਾ ਵਿੱਚ ਵਾਧਾ ਕਰਦਾ ਹੈ, ਸਗੋਂ ਇਸ ਦੇ ਨਿਯਮਤ ਸੇਵਨ ਨਾਲ ਸਰੀਰ ਵਿੱਚ ਮੌਜੂਦ ਬੈਡ ਕੋਲੈਸਟਰੋਲ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ। ਇਸ ਕਾਰਨ ਵਿਅਕਤੀ ਕੁੱਝ ਹੀ ਸਮੇਂ ਵਿੱਚ ਖ਼ੁਦ ਨੂੰ ਚੁਸਤ ਤੇ ਤੰਦਰੁਸਤ ਮਹਿਸੂਸ ਕਰਨ ਲੱਗਦਾ ਹੈ। ਆਂਵਲੇ ਦੇ ਨਾਲ ਸਰੀਰ ‘ਚ ਕਈ ਕਮੀਆਂ ਦੂਰ ਹੁੰਦੀਆਂ ਹਨ ਅਤੇ ਇਹ ਚਿਹਰੇ ਦੀ ਖੂਬਸੂਰਤੀ ਦੇ ਨਾਲ-ਨਾਲ ਵਾਲਾਂ ਨਾਲ ਸਬੰਧਤ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਂਦਾ ਹੈ ।

 

 

Related Post