ਅਮਿਤਾਭ ਬੱਚਨ ਸਟਾਰਰ ਫ਼ਿਲਮ 'ਝੁੰਡ' ਦਾ ਟੀਜ਼ਰ ਹੋਇਆ ਰਿਲੀਜ਼, ਦਮਦਾਰ ਲੁੱਕ 'ਚ ਨਜ਼ਰ ਆਏ ਬਿਗ ਬੀ

By  Pushp Raj February 8th 2022 05:03 PM

ਬਾਲੀਵੁੱਡ ਦੇ ਬਿੱਗ ਬੀ ਯਾਨੀ ਕਿ ਅਮਿਤਾਭ ਬੱਚਨ ਜਲਦ ਹੀ ਆਪਣੀ ਅਗਲੀ ਫ਼ਿਲਮ 'ਝੁੰਡ' ਦੇ ਵਿੱਚ ਨਜ਼ਰ ਆਉਣਗੇ। ਅਮਿਤਾਭ ਬੱਚਨ ਸਟਾਰਰ ਫ਼ਿਲਮ 'ਝੁੰਡ' ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਇਸ ਵਿੱਚ ਬਿਗ ਬੀ ਬੇਹੱਦ ਹੀ ਦਮਦਾਰ ਲੁੱਕ ਵਿੱਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ਦੇ ਟੀਜ਼ਰ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

ਫ਼ਿਲਮ 'ਝੁੰਡ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ 'ਚ ਬਿੱਗ ਬੀ ਆਪਣੇ 'ਝੁੰਡ' ਨਾਲ ਦਮਦਾਰ ਲੁੱਕ ਵਿੱਚ ਵਿਖਾਈ ਦੇ ਰਹੇ ਹਨ। 'ਝੁੰਡ' 4 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟੀਜ਼ਰ 'ਚ ਅਮਿਤਾਭ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਹਨ। ਇਸ 'ਚ ਅਮਿਤਾਭ ਤੋਂ ਇਲਾਵਾ ਕੁਝ ਨੌਜਵਾਨ ਵੀ ਨਜ਼ਰ ਆ ਰਹੇ ਹਨ ਜੋ ਵੱਖ-ਵੱਖ ਚੀਜ਼ਾਂ ਰਾਹੀਂ ਸੰਗੀਤ ਬਣਾ ਰਹੇ ਹਨ।

ਇਹ ਫ਼ਿਲਮ ਨਾਗਰਾਜ ਪੋਪਟਰਾਓ ਮੰਜੁਲੇ ਦੇ ਹਿੰਦੀ ਨਿਰਦੇਸ਼ਨ ਦੀ ਪਹਿਲੀ ਫ਼ਿਲਮ ਹੈ। ਦੱਸ ਦਈਏ ਕਿ ਨਾਗਰਾਜ ਨੂੰ ਮਰਾਠੀ ਭਾਸ਼ਾ ਦੀ ਬਲਾਕਬਸਟਰ ਫ਼ਿਲਮਾਂ "ਸੈਰਾਟ" ਅਤੇ "ਫੈਂਡਰੀ" ਲਈ ਜਾਣਿਆ ਜਾਂਦਾ ਹੈ।

ਇਸ ਫ਼ਿਲਮ ਨੂੰ ਲੈ ਕੇ ਕਈ ਵਾਰ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਣ ਦੀ ਗੱਲ ਸਾਹਮਣੇ ਆ ਚੁੱਕੀ ਹੈ, ਪਰ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਹੋ ਸਕਿਆ ਹੈ।

ਇਸ ਫ਼ਿਲਮ ਦੀ ਕਹਾਣੀ 'ਸਲੱਮ ਸੌਕਰ ਫਾਊਂਡੇਸ਼ਨ' ਦੇ ਸੰਸਥਾਪਕ ਅਤੇ ਕੋਚ ਵਿਜੇ ਬਰਸੇਦੀ ਜ਼ਿੰਦਗੀ 'ਤੇ ਅਧਾਰਿਤ ਹੈ। ਉਹ ਅਖਿਲੇਸ਼ ਪਾਲ ਦੇ ਵੀ ਕੋਚ ਸੀ, ਜੋ ਝੁੱਗੀ-ਝੌਂਪੜੀ ਤੋਂ ਨਿਕਲ ਕੇ ਇੱਕ ਵਧੀਆ ਫੁੱਟਬਾਲ ਖਿਡਾਰੀ ਬਣਿਆ। ਫ਼ਿਲਮ 'ਚ ਅਮਿਤਾਭ ਬੱਚਨ ਬਿਜੇ ਬਰਸੇ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫਿਲਮ ਟੀ-ਸੀਰੀਜ਼, ਤਾਂਡਵ ਫਿਲਮਜ਼ ਐਂਟਰਟੇਨਮੈਂਟ ਅਤੇ ਅਟਪਟ ਦੇ ਬੈਨਰ ਹੇਠ ਬਣਾਈ ਗਈ ਹੈ।

ਇਸ ਫ਼ਿਲਮ ਦੇ ਰਿਲੀਜ਼ ਹੋਣ ਨੂੰ ਲੈ ਕੇ ਦਰਸ਼ਕ ਬਹੁਤ ਉਤਸ਼ਾਹਿਤ ਹਨ। ਕਿਉਂਕਿ ਕਈ ਸਾਲਾਂ ਦੇ ਲੰਬੇ ਬ੍ਰੇਕ ਤੋਂ ਬਾਅਦ ਬਿਗ ਬੀ ਮੁੜ ਇੱਕ ਹੋਰ ਫ਼ਿਲਮ ਵਿੱਚ ਨਜ਼ਰ ਆਉਣਗੇ।

Related Post