ਕਾਰਤਿਕ ਆਰੀਅਨ ਹੋਏ ਭਾਵੁਕ ਜਦੋਂ ਅਮਿਤਾਭ ਬੱਚਨ ਨੇ ਉਨ੍ਹਾਂ ਦੀ ਇੰਨੇ ਸਾਲਾਂ ਦੀ ਇਹ ਖੁਆਇਸ਼ ਕੀਤੀ ਪੂਰੀ

ਬਾਲੀਵੁੱਡ ਦੇ ਚਾਕਲੇਟ ਹੀਰੋ ਕਾਰਤਿਕ ਆਰੀਅਨ ਬਹੁਤ ਜਲਦ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਨਾਲ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਕਾਰਤਿਕ ਆਰੀਅਨ ਅਤੇ ਬਿੱਗ ਬੀ ਪਹਿਲੀ ਵਾਰ ਕਿਸੇ ਪ੍ਰੋਜੈਕਟ ਉੱਤੇ ਇਕੱਠੇ ਕੰਮ ਕਰ ਰਹੇ ਹਨ। ਸ਼ੂਟਿੰਗ ਦੇ ਸੈੱਟ ਤੋਂ ਕਾਰਤਿਕ ਆਰੀਅਨ ਨੇ ਆਪਣੀ ਇੱਕ ਵੀਡੀਓ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਅਮਿਤਾਭ ਬੱਚਨ ਕਾਰਤਿਕ ਲਈ ਆਟੋਗ੍ਰਾਫ ਦਿੰਦੇ ਹੋਏ ਨਜ਼ਰ ਆ ਰਹੇ ਹਨ। ਬਿੱਗ ਬੀ ਨਾਲ ਖੜੇ ਹੋ ਕੇ ਆਟੋਗ੍ਰਾਫ ਦਿੰਦੇ ਦੇਖਕੇ ਕਾਰਤਿਕ ਆਰੀਅਨ ਕੁਝ ਭਾਵੁਕ ਹੋ ਗਏ ਤੇ ਅਮਿਤਾਭ ਬੱਚਨ ਦੇ ਗਲੇ ਲੱਗ ਗਏ।
View this post on Instagram
ਹੋਰ ਵੇਖੋ:‘ਸਲਾਮ ਆ ਸਾਡੇ ਫੌਜੀ ਵੀਰਾਂ ਨੂੰ ਜਿਹੜੇ ਆਪਣੇ ਘਰ ਤੋਂ ਦੂਰ ਰਹਿ ਕੇ ਵੀ ਇੰਨੇ ਖੁਸ਼ ਦਿਲ ਆ’- ਕੌਰ ਬੀ
ਉਨ੍ਹਾਂ ਨੇ ਕੈਪਸ਼ਨ ‘ਚ ਵੀ ਲਿਖਿਆ ਹੈ, ‘ਅੱਜ ਖੁਸ਼ ਤੋਂ ਬਹੁਤ ਹੋਵੇਗੇ ਤੁਸੀਂ!! ਡਾਈ ਹਾਰਡ ਫੈਨ ਮੂਮੈਂਟ!! ਲੈਜੇਂਡ ਅਮਿਤਾਭ ਬੱਚਨ ਸਰ ਦੇ ਨਾਲ ਖੜੇ ਹੋਣਾ ਅਤੇ ਉਹ ਤੁਹਾਡੇ ਲਈ ਆਟੋਗ੍ਰਾਫ ਉੱਤੇ ਸਾਈਨ ਕਰਦੇ ਦੇਖਣਾ....ਤੁਹਾਡੇ ਨਾਲ ਸ਼ੂਟਿੰਗ ਕਰਨਾ ਬਹੁਤ ਸ਼ਾਨਦਾਰ ਰਿਹਾ ਸਰ, ਪਰ ਹੁਣ ਇਹ ਦਿਲ ਮੰਗੇ ਮੋਰ...ਲਵ ਯੂ ਸਰ’
View this post on Instagram
Bucket list ✅ ?? @amitabhbachchan Sir ?
ਮੀਡੀਆ ਰਿਪੋਰਟਸ ਦੇ ਅਨੁਸਾਰ ਦੋਵੇਂ ਕਿਸੇ ਟੀਵੀ ਐਂਡ ‘ਚ ਇਕੱਠੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਹੁਣ ਤੱਕ ਇੱਕ ਮਿਲੀਅਨ ਤੋਂ ਵੱਧ ਵਿਊਜ਼ ਇਸ ਵੀਡੀਓ ਨੂੰ ਮਿਲ ਚੁੱਕੇ ਹਨ।