ਅਮਿਤਾਭ ਬੱਚਨ ਨੇ ਸ਼ੇਅਰ ਕੀਤੀ ਪੁਰਾਣੀ ਫੋਟੋ, ਨਜ਼ਰ ਆਏ ਨੰਨ੍ਹੇ ਰਣਬੀਰ ਕਪੂਰ ਦੇ ਨਾਲ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
ਬਾਲੀਵੁੱਡ ਦੇ ਦਿੱਗਜ ਅਦਾਕਾਰ ਬਿੱਗ ਬੀ ਯਾਨੀ ਕਿ ਅਮਿਤਾਬ ਬੱਚਨ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਇੱਕ ਪੁਰਾਣੀ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਪੁਰਾਣੀ ਫੋਟੋ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਉਦੋਂ ਤੇ ਹੁਣ ..... ਵੱਡੀ ਹੈਰਾਨ ਅੱਖਾਂ ਨਾਲ RANBIR AJOOBA ਦੇ ਸੈੱਟ ਤੇ, ਸ਼ਸ਼ੀ ਜੀ ਅਤੇ ਮੇਰੇ ਨਾਲ....ਅਤੇ ਹੁਣ ਇੱਕ ਮੰਝੇ ਹੋਇਆ ਅਦਾਕਾਰ RANBIR 'ਬ੍ਰਹਮਾਸਤਰ' ਦੇ ਸੈੱਟ ਤੇ ! ! 1990 to 2020......ਸਮਾਂ ਚੱਲਦਾ ਹੈ ਆਪਣੀ ਸਮਾਂ ਸਿੱਧ ਚਾਲ।’ ਇਸ ਤਸਵੀਰ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਹੁਣ ਤੱਕ ਇਸ ਪੋਸਟ ਨੂੰ ਕੁਝ ਹੀ ਘੰਟਿਆਂ ‘ਚ ਤਿੰਨ ਲੱਖ ਤੋਂ ਵੱਧ ਲਾਇਕਸ ਮਿਲ ਚੁੱਕੇ ਨੇ ।
View this post on Instagram
ਅਮਿਤਾਬ ਬੱਚਨ ਵੱਲੋਂ ਸ਼ੇਅਰ ਕੀਤੇ ਕੋਲਾਜ ‘ਚ ਇੱਕ ਪਾਸੇ ਰਣਬੀਰ ਤੇ ਬਿੱਗ ਬੀ ਬ੍ਰਹਮਾਸਤਰ ਦੇ ਸੈੱਟ ਉੱਤੇ ਇਕੱਠੇ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਫ਼ਿਲਮ ਅਜੂਬਾ ਦੇ ਸੈੱਟ ‘ਤੇ ਨੰਨ੍ਹੇ ਰਣਬੀਰ ਨਜ਼ਰ ਆ ਰਹੇ ਨੇ । ਇਸ ਤਸਵੀਰ ‘ਚ ਸ਼ਸ਼ੀ ਕਪੂਰ ਵੀ ਦਿਖਾਈ ਦੇ ਰਹੇ ਨੇ । ਰਣਬੀਰ ਕਪੂਰ ਅਤੇ ਅਮਿਤਾਭ ਬੱਚਨ ਆਇਆਨ ਮੁਖਰਜੀ ਦੀ ਫ਼ਿਲਮ ‘ਬ੍ਰਹਮਾਸਤਰ’ ‘ਚ ਇਕੱਠੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।
View this post on Instagram
ਇਸ ਫ਼ਿਲਮ ‘ਚ ਰਣਬੀਰ ਕਪੂਰ ਤੇ ਆਲਿਆ ਭੱਟ ਪਹਿਲੀ ਵਾਲ ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ । ਫੈਨਜ਼ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ । ਇਸ ਫ਼ਿਲਮ ‘ਚ ਰਣਬੀਰ-ਆਲਿਆ ਤੋਂ ਇਲਾਵਾ ਅਮਿਤਾਭ ਬੱਚਨ, ਮੌਨੀ ਰਾਏ, ਨਾਗਅਰਜੁਨ ਤੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ ।