ਅਮਿਤਾਭ ਬੱਚਨ ਦੇ ਇਸ ਬਿਆਨ ਤੋਂ ਖੁਸ਼ ਹੋਏ ਫੈਨਜ਼, ਅਦਾਕਾਰ ਨੇ ਕਿਹਾ ਕਿ 'ਫੈਂਸ ਦੀ ਖੁਸ਼ੀ ਲਈ ਪੈ ਸਕਦਾ ਹਾਂ ਬੀਮਾਰ'

Amitabh Bachchan News : ਬਾਲੀਵੁੱਡ ਦੇ ਬਿੱਗ ਬੀ ਯਾਨੀ ਅਮਿਤਾਭ ਬੱਚਨ ਨੇ ਹਾਲ ਹੀ ਵਿੱਚ ਆਪਣਾ 80ਵਾਂ ਜਨਮਦਿਨ ਮਨਾਇਆ ਸੀ। ਮੌਜੂਦਾ ਸਮੇਂ ਵਿੱਚ ਅਮਿਤਾਭ ਬੱਚਨ ਮਸ਼ਹੂਰ ਟੀਵੀ ਸ਼ੋਅ ਕੌਨ ਬਨੇਗਾ ਕਰੋੜਪਤੀ ਹੋਸਟ ਕਰ ਰਹੇ ਹਨ। ਹਾਲ ਹੀ ਵਿੱਚ ਬਿੱਗ ਬੀ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ ਜਿਸ ਨਾਲ ਉਨ੍ਹਾਂ ਦੇ ਫੈਨਜ਼ ਬੇਹੱਦ ਖੁਸ਼ ਹੋ ਗਏ ਹਨ।
Image Source: Instagram
ਕਵਿਜ਼ ਉੱਤੇ ਆਧਾਰਿਤ ਸ਼ੋਅ 'ਕੌਨ ਬਣੇਗਾ ਕਰੋੜਪਤੀ' ਨਾ ਮਹਿਜ਼ ਆਪਣੀ ਗੇਮ ਲਈ ਸਗੋਂ ਮੇਜ਼ਬਾਨ ਅਮਿਤਾਭ ਬੱਚਨ ਕਾਰਨ ਵੀ ਪ੍ਰਸਿੱਧ ਹੈ। ਸ਼ੋਅ 'ਚ ਕਈ ਮੁਕਾਬਲੇਬਾਜ਼ ਮਹਿਜ਼ ਗੇਮ ਖੇਡਣ ਲਈ ਆਉਂਦੇ ਹਨ ਪਰ ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਬਿੱਗ ਬੀ ਨੂੰ ਮਿਲਣ ਦਾ ਸੁਫਨਾ ਦੇਖਦੇ ਹਨ। ਇਸ ਪਲੇਟਫਾਰਮ ਦੇ ਜ਼ਰੀਏ, ਅਮਿਤਾਭ ਬੱਚਨ ਆਪਣੇ ਪ੍ਰਸ਼ੰਸਕਾਂ ਨੂੰ ਸਿੱਧੇ ਮਿਲ ਸਕਦੇ ਹਨ ਅਤੇ ਉਨ੍ਹਾਂ ਨਾਲ ਗੱਲ ਕਰ ਸਕਦੇ ਹਨ। ਇਸੇ ਲਈ, ਇਹ ਸ਼ੋਅ ਉਸ ਦਾ ਪਸੰਦੀਦਾ ਹੈ।
ਹਾਲ ਹੀ 'ਚ ਜਦੋਂ ਅਮਿਤਾਭ ਬੱਚਨ ਨੇ ਅਜਿਹੀ ਗੱਲ ਕਹੀ ਹੈ, ਜਿਸ ਨੂੰ ਸੁਣਨ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਉਨ੍ਹਾਂ ਲਈ ਪਿਆਰ ਤੇ ਸਨਮਾਨ ਹੋਰ ਵੱਧ ਗਿਆ ਹੈ।
Image Source: Google
ਦਰਅਸਲ, 'ਕੌਨ ਬਣੇਗਾ ਕਰੋੜਪਤੀ 14' ਦੇ ਆਖਰੀ ਐਪੀਸੋਡ ਵਿੱਚ, ਪ੍ਰਤੀਭਾਗੀ ਸ਼ੰਭਵੀ ਬੰਦਲ ਫਾਸਟੈਸਟ ਫਿੰਗਰ ਫਸਟ ਦੀ ਵਿਜੇਤਾ ਬਣ ਗਈ ਸੀ। ਉਹ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਕੰਟੈਂਟ ਸਪੈਸ਼ਲਿਸਟ ਹੈ ਅਤੇ ਠਾਣੇ, ਮੁੰਬਈ ਦੀ ਰਹਿਣ ਵਾਲੀ ਹੈ। ਉਸ ਨੇ ਮੈਡੀਕਲ ਉਦਯੋਗ ਵਿੱਚ ਵੀ ਕੰਮ ਕੀਤਾ ਹੈ। ਅਮਿਤਾਭ ਬੱਚਨ ਦੋ ਵਾਰ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ। ਉਸ ਨੇ ਮਜ਼ਾਕ ਵਿੱਚ ਮੁਕਾਬਲੇਬਾਜ਼ਾਂ ਨੂੰ ਪੁੱਛਿਆ ਕੀ ਵਾਇਰਸ ਲੋਕਾਂ ਨੂੰ ਚੁਣ ਕੇ ਹਮਲਾ ਕਰਦਾ ਹੈ।
ਪ੍ਰਤੀਭਾਗੀ ਸੰਭਵੀ ਅਮਿਤਾਭ ਬੱਚਨ ਨੂੰ ਸਮਝਾਉਂਦੀ ਹੈ ਕਿ ਉਹ ਕੇਬੀਸੀ ਰਾਹੀਂ ਬਹੁਤ ਸਾਰੇ ਦਰਸ਼ਕਾਂ ਅਤੇ ਪ੍ਰਤੀਭਾਗੀਆਂ ਨੂੰ ਮਿਲਦੀ ਹੈ। ਅਜਿਹੇ 'ਚ ਜੇਕਰ ਕੋਈ ਪ੍ਰਭਾਵਿਤ ਹੁੰਦਾ ਹੈ ਤਾਂ ਉਹ ਵੀ ਹੋ ਸਕਦਾ ਹੈ।
Image Source: Twitter
ਹੋਰ ਪੜ੍ਹੋ: ਗਾਇਕ ਕਾਕਾ ਨੇ ਮੀਡੀਆ ਦਾ ਉਡਾਇਆ ਮਜ਼ਾਕ, ਪੋਸਟ ਪਾ ਕਿਹਾ ਜਨਹਿਤ 'ਚ ਜਾਰੀ, ਅਗਲੇ ਸ਼ੋਅ ਦੀ ਤਿਆਰੀ '
ਇਸ ਤੋਂ ਬਾਅਦ ਅਮਿਤਾਭ ਬੱਚਨ ਨੇ ਕੁਝ ਅਜਿਹਾ ਕਿਹਾ ਜੋ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਗਿਆ। ਬਿੱਗ ਬੀ ਨੇ ਕਿਹਾ, ''ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਜੇਕਰ ਮੈਂ ਆਪਣੇ ਦਰਸ਼ਕਾਂ ਦੇ ਕਾਰਨ ਬੀਮਾਰ ਹੋ ਜਾਂਦਾ ਹਾਂ, ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਾਂਗਾ। ਮੈਨੂੰ ਆਪਣੇ ਦਰਸ਼ਕਾਂ ਦੇ ਪ੍ਰਭਾਵਿਤ ਹੋਣ ਅਤੇ ਬੀਮਾਰ ਹੋਣ ਵਿੱਚ ਕੋਈ ਇਤਰਾਜ਼ ਨਹੀਂ ਹੈ। ਮੈਨੂੰ ਉਸ ਨੂੰ ਮਿਲਣ ਦਾ ਮੌਕਾ ਮਿਲਿਆ। ਮੈਨੂੰ ਉਨ੍ਹਾਂ ਨਾਲ ਹੱਥ ਮਿਲਾਉਣ ਵਿੱਚ ਕੋਈ ਇਤਰਾਜ਼ ਨਹੀਂ ਹੈ। ਉਹ ਮੇਰੇ ਲਈ ਵਧੇਰੇ ਮਹੱਤਵਪੂਰਨ ਹਨ।"