ਨਰਾਤਿਆਂ ਦੇ ਆਖਰੀ ਦਿਨ ਮਾਂ ਦੀ ਸ਼ਰਨ 'ਚ ਪਹੁੰਚੇ ਬਾਲੀਵੁੱਡ ਦੇ ਬਿੱਗ ਬੀ,ਵੇਖੋ ਤਸਵੀਰਾਂ
Shaminder
October 18th 2018 10:02 AM
ਨਰਾਤਿਆਂ ਦੇ ਅਖੀਰਲੇ ਦਿਨ ਮਾਂ ਮਾਂ ਦੇ ਭਗਤ ਉਨ੍ਹਾਂ ਦਾ ਅਸ਼ੀਰਵਾਦ ਲੈਣ ਲਈ ਮੰਦਰਾਂ 'ਚ ਪਹੁੰਚੇ । ਨੌ ਦਿਨ ਤੱਕ ਮਾਂ ਦੀ ਪੂਜਾ ਦੇ ਦੌਰਾਨ ਮਾਂ ਦੇ ਭਗਤਾਂ ਨੇ ਮਨ ਚਾਹੀਆਂ ਮੁਰਾਦਾਂ ਪਾਉਣ ਲਈ ਉਨ੍ਹਾਂ ਦੀ ਪੂਰੀ ਭਗਤੀ ਭਾਵਨਾ ਨਾਲ ਪੂਜਾ ਕੀਤੀ । ਇਸ ਦੌਰਾਨ ਜਿੱਥੇ ਭਗਤ ਮਾਂ ਦੀ ਸ਼ਰਨ 'ਚ ਪਹੁੰਚੇ ਉੱਥੇ ਹੀ ਵੱਡੀਆਂ –ਵੱਡੀਆਂ ਹਸਤੀਆਂ ਵੀ ਮਾਂ ਦੀ ਸ਼ਰਨ 'ਚ ਨਜ਼ਰ ਆਈਆਂ । ਬਾਲੀਵੁੱਡ ਦੇ ਬਿੱਗ ਬੀ ਯਾਨੀ ਕਿ ਅਮਿਤਾਭ ਬੱਚਨ ਵੀ ਮਾਂ ਦੀ ਸ਼ਰਨ 'ਚ ਗਏ । ਜਿੱਥੇ ਉਨ੍ਹਾਂ ਨੇ ਮਾਂ ਦੀ ਪੂਜਾ ਅਰਚਨਾ ਕੀਤੀ ਅਤੇ ਉਨ੍ਹਾਂ ਦਾ ਅਸ਼ੀਰਵਾਦ ਹਾਸਲ ਕੀਤਾ ।