ਯੂ ਟਿਊਬ 'ਤੇ ਕਾਮਯਾਬੀ ਦੇ ਝੰਡੇ ਗੱਡਣ ਵਾਲੇ ਅਮਿਤ ਭਡਾਣਾ ਨੇ ਗਾਣੇ ਰਾਹੀਂ ਦੱਸੀ ਸਫਲਤਾ ਦੀ ਪੂਰੀ ਕਹਾਣੀ, ਦੇਖੋ ਵੀਡੀਓ
ਯੂ ਟਿਊਬ 'ਤੇ ਕਾਮਯਾਬੀ ਦੇ ਝੰਡੇ ਗੱਡਣ ਵਾਲੇ ਅਮਿਤ ਭਡਾਣਾ ਨੇ ਗਾਣੇ ਰਾਹੀਂ ਦੱਸੀ ਸਫਲਤਾ ਦੀ ਪੂਰੀ ਕਹਾਣੀ : ਯੂ ਟਿਊਬ ਸਟਾਰ ਅਮਿਤ ਭਡਾਣਾ ਜਿਸ ਦੇ ਯੂ ਟਿਊਬ ਚੈਨਲ 'ਤੇ 13 ਮਿਲੀਅਨ ਤੋਂ ਵੱਧ ਸਬਸਕ੍ਰਾਈਬ ਹੋ ਚੁੱਕੇ ਹਨ। ਜ਼ਾਹਿਰ ਹੈ ਅਮਿਤ ਭਡਾਣਾ ਦੇ ਇਸ ਮੁਕਾਮ ਤੇ ਪਹੁੰਚਣ ਪਿੱਛੇ ਕਾਫੀ ਮਿਹਨਤ ਅਤੇ ਲੰਬਾਂ ਸਮਾਂ ਲੱਗਿਆ ਹੈ ਜਿਸ ਦੀ ਦਾਸਤਾਨ ਵੀ ਕਾਫੀ ਲੰਬੀ ਹੋਵੇਗੀ। ਪਰ ਅਮਿਤ ਭਡਾਣਾ ਦੀ ਇਸ ਕਾਮਯਾਬੀ ਦੀ ਕਹਾਣੀ ਉਹਨਾਂ ਵੱਲੋਂ ਗਾਏ 7 ਮਿੰਟ 11 ਸੈਕਿੰਡ ਦੇ ਗਾਣੇ 'ਚ ਬੜੀ ਹੀ ਖੂਬਸੂਰਤੀ ਨਾਲ ਦਰਸਾ ਦਿੱਤੀ ਹੈ। ਜੀ ਹਾਂ ਅਮਿਤ ਭਡਾਣਾ ਦਾ ਕੁਝ ਦਿਨ ਪਹਿਲਾਂ ਗੀਤ ਰਿਲੀਜ਼ ਹੋ ਚੁੱਕਿਆ ਹੈ , ਜਿਸ ਦਾ ਨਾਮ ਹੈ 'ਪ੍ਰੀਚਯੇ'।
ਇਸ ਗਾਣੇ 'ਚ ਅਮਿਤ ਭਡਾਣਾ ਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਯੂ ਟਿਊਬ 'ਤੇ ਕਾਮਯਾਬੀ ਦਾ ਸਫ਼ਰ ਰੈਪ ਦੇ ਰੂਪ 'ਚ ਆਪਣੇ ਫੈਨਜ਼ ਦੇ ਅੱਗੇ ਰੱਖ ਦਿੱਤਾ ਹੈ। ਉਹਨਾਂ ਗਾਣੇ 'ਚ ਦਰਸਾਇਆ ਹੈ ਕਿਸ ਤਰਾਂ ਉਹਨਾਂ ਦੇ ਰਾਹ 'ਚ ਕਈ ਰੁਕਾਵਟਾਂ ਵੀ ਆਈਆਂ, ਕਈਆਂ ਨੇ ਉਹਨਾਂ ਨੂੰ ਥੱਲੇ ਲਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਪਰ ਉਹ ਸਭ ਮੁਸ਼ਕਿਲਾਂ ਪਾਰ ਕਰਦੇ ਹੋਏ ਅੱਗੇ ਆ ਗਏ। ਅਤੇ ਅੱਜ ਭਾਰਤ 'ਚ ਸਭ ਤੋਂ ਵੱਧ ਫੈਨਜ਼ ਵਾਲੇ ਯੂ ਟਿਊਬਰਜ਼ 'ਚੋਂ ਇੱਕ ਹਨ।
View this post on Instagram
ਅਮਿਤ ਭਡਾਣਾ ਦੇ ਗਾਣੇ 'ਪ੍ਰੀਚਯੇ' 'ਚ ਮਿਊਜ਼ਿਕ ਦਿੱਤਾ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਡੇ ਨਾਮ ਬਿੱਗ ਬਰਡ ਹੋਰਾਂ ਨੇ ਜਿਹੜੇ ਸਿੱਧੂ ਮੂਸੇ ਵਾਲੇ ਦੇ ਗੀਤਾਂ 'ਚ ਮਿਊਜ਼ਿਕ ਕਰਨ ਲਈ ਚਰਚਾ 'ਚ ਆਏ ਹਨ। ਗਾਣੇ ਦੇ ਲਿਰਿਕਸ ਦੀ ਗੱਲ ਕਰੀਏ ਤਾਂ ਅਮਿਤ ਭਡਾਣਾ ਅਤੇ ਬਾਲੀਵੁੱਡ 'ਚ ਚੰਗਾ ਨਾਮ ਬਣਾ ਚੁੱਕੇ ਰੈਪਰ ਲਿਰਿਸਿਸਟ ਅਤੇ ਮਿਊਜ਼ਿਕ ਡਾਇਰੈਕਟਰ ਇੱਕਾ ਨੇ ਲਿਖੇ ਹਨ।
ਹੋਰ ਵੇਖੋ : ਪੰਜਾਬੀ ਸ਼ਬਦਾਂ ਦੇ ਸ਼ਾਰਟ ਕੱਟ ਵਰਤਣ ਵਾਲਿਆਂ ਨੂੰ ਰਾਣਾ ਰਣਬੀਰ ਨੇ ਦਿੱਤੀ ਮੱਤ, ਦੇਖੋ ਵੀਡੀਓ
View this post on Instagram
ਗਾਣੇ ਦੇ ਸ਼ਾਨਦਾਰ ਵੀਡੀਓ ਨੂੰ ਇਨਫਲਿਕਟ ਵੱਲੋਂ ਡਾਇਰੈਕਟ ਕੀਤਾ ਗਿਆ ਅਤੇ ਉੱਥੇ ਹੀ ਟੈਲੇਂਟਡ ਅਮਿਤ ਭਡਾਣਾ ਵੱਲੋਂ ਵੀਡੀਓ ਦੇ ਕਾਨਸੈਪਟ ਨੂੰ ਉਲੀਕਿਆ ਗਿਆ ਹੈ। ਗਾਣੇ ਨੂੰ ਹੁਣ ਤੱਕ 18 ਲੱਖ ਲੋਕ ਲਾਈਕ ਕਰ ਚੁੱਕੇ ਹਨ। ਅਤੇ 14 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਲੱਖਾਂ ਹੀ ਲੋਕਾਂ ਵੱਲੋਂ ਕਮੈਂਟ ਕਰ ਅਮਿਤ ਭਡਾਣਾ ਦੀਆਂ ਤਾਰੀਫਾਂ ਕੀਤੀਆਂ ਜਾ ਰਹੀਆਂ ਹਨ।