ਲਾਲ ਸਿੰਘ ਚੱਡਾ ਦੀ ਸ਼ੂਟਿੰਗ ਲਈ ਆਮਿਰ ਖ਼ਾਨ ਪਹੁੰਚੇ ਤੁਰਕੀ, ਤਸਵੀਰਾਂ ਸਾਹਮਣੇ ਆਈਆਂ

ਕਰੀਨਾ ਕਪੂਰ ‘ਤੇ ਆਮਿਰ ਖ਼ਾਨ ਮੋਸਟ ਅਵੇਟੇਡ ਫ਼ਿਲਮ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ਮੁੜ ਤੋਂ ਸ਼ੁਰੂ ਹੋ ਚੁੱਕੀ ਹੈ । ਆਮਿਰ ਖ਼ਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਆਮਿਰ ਖ਼ਾਨ ਸ਼ੂਟਿੰਗ ਲਈ ਤੁਰਕੀ ਪਹੁੰਚੇ ਹੋਏ ਹਨ ।ਬਾਲੀਵੁੱਡ ਐਕਟਰ ਆਮਿਰ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਇੱਕ ਵਾਰ ਫੇਰ ਤੋਂ ਸ਼ੁਰੂ ਕਰ ਰਹੇ ਹਨ।
https://twitter.com/AamirFanKolkata/status/1292117834722455558
ਇਸ ਵਾਰ ਉਹ ਫ਼ਿਲਮ ਦੀ ਸ਼ੂਟਿੰਗ ਦੇ ਲਈ ਤੁਰਕੀ ਪਹੁੰਚ ਗਏ ਹਨ। ਜਿੱਥੋਂ ਦੇ ਏਅਰ ਪੋਰਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਤੁਰਕੀ ਦੇ ਏਅਰ ਪੋਰਟ 'ਤੇ ਖੜ੍ਹੇ ਹਨ।
https://www.instagram.com/p/CDqXVdyJVGv/?utm_source=ig_web_copy_link
ਇਨ੍ਹਾਂ ਤਸਵੀਰ 'ਚ ਉਨ੍ਹਾਂ ਨੇ ਗ੍ਰੇਅ ਸਵੈਟ-ਸ਼ਰਟ ਅਤੇ ਬਲੈਕ ਪੈਂਟ ਪਾਈ ਹੈ। ਉਨ੍ਹਾਂ ਨੇ ਨੀਲੇ ਰੰਗਾ ਦਾ ਫੇਸ-ਮਾਸਕ ਪਾਇਆ ਹੋਇਆ ਹੈ। ਜਿੱਥੇ ਆਮਿਰ ਖ਼ਾਨ ਤੁਰਕੀ ਪਹੁੰਚੇ ਤਾਂ ਉਨ੍ਹਾਂ ਦੀ ਕੋ-ਸਟਾਰ ਕਰੀਨਾ ਕਪੂਰ ਖ਼ਾਨ ਮੁੰਬਈ 'ਚ ਆਪਣੇ ਬੇਟੇ ਤੈਮੂਰ ਅਲੀ ਖ਼ਾਨ ਨਾਲ ਨਜ਼ਰ ਆਈ।