ਤੀਜੀ ਪ੍ਰੈਗਨੈਂਸੀ ਦੀ ਅਫ਼ਵਾਹਾਂ ਦੇ ਵਿਚਕਾਰ, ਕਰੀਨਾ ਕਪੂਰ ਦੀਆਂ ਤਾਜ਼ਾ ਤਸਵੀਰਾਂ ਹੋਈਆਂ ਵਾਇਰਲ

Kareena Kapoor Pregnancy: ਸੋਸ਼ਲ ਮੀਡੀਆ ਉੱਤੇ ਕਰੀਨਾ ਕਪੂਰ ਖ਼ਾਨ ਦੀ ਤੀਜੀ ਪ੍ਰੈਗਨੈਂਸੀ ਦੀ ਖਬਰਾਂ ਨੇ ਜ਼ੋਰ ਫੜਿਆ ਹੋਇਆ ਹੈ। ਇਸ ਦੌਰਾਨ ਅਦਾਕਾਰਾ ਕਰੀਨਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਨਵੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਕਰੀਨਾ ਨੇ ਖੁਦ ਇਹ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ ਦੀ ਸਟੋਰੀ ਰਾਹੀਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਕਰੀਨਾ ਛੋਟੇ ਬੇਟੇ ਜੇਹ ਨਾਲ ਲੰਡਨ ਦੀਆਂ ਸੜਕਾਂ 'ਤੇ ਘੁੰਮਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਕਰੀਨਾ ਢਿੱਲੇ ਕੱਪੜਿਆਂ 'ਚ ਨਜ਼ਰ ਆ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਨੇ ਹੋਰ ਵੀ ਜ਼ੋਰ ਫੜ ਲਿਆ ਹੈ।
ਸਾਹਮਣੇ ਆਈਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਗੁਲਾਬੀ ਰੰਗ ਦੀ ਡਰੈੱਸ 'ਚ ਕਰੀਨਾ ਬੇਟੇ ਜੇਹ ਨਾਲ ਕਾਫੀ ਕੂਲ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਕਰੀਨਾ ਨੇ ਨਿਊਡ ਮੇਕਅੱਪ ਅਤੇ ਸਨਗਲਾਸ ਨਾਲ ਆਪਣਾ ਲੁੱਕ ਨੂੰ ਪੂਰਾ ਕੀਤਾ। ਇਨ੍ਹਾਂ ਤਸਵੀਰਾਂ ਉੱਤੇ ਪ੍ਰਸ਼ੰਸਕ ਖੂਬ ਪਿਆਰ ਲੁਟਾ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਕਪੂਰ ਪਰਿਵਾਰ ਨੇ ਆਪਣੀ ਚਾਚੀ ਨੀਤੂ ਕਪੂਰ ਦਾ ਜਨਮਦਿਨ 8 ਜੁਲਾਈ ਨੂੰ ਲੰਡਨ ਵਿੱਚ ਮਨਾਇਆ ਸੀ। ਪਰਿਵਾਰਕ ਫੋਟੋਆਂ ਵਿੱਚ, ਬੇਬੋ ਨੂੰ ਚਲਾਕੀ ਨਾਲ ਸੈਫ ਜਾਂ ਉਸਦੀ ਭੈਣ ਕਰਿਸ਼ਮਾ ਕਪੂਰ ਦੇ ਪਿੱਛੇ ਪੋਜ਼ ਦਿੰਦੇ ਹੋਏ ਦੇਖਿਆ ਗਿਆ ਸੀ। ਪਰ ਅਜੇ ਤੱਕ ਕਰੀਨਾ ਕਪੂਰ ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਤੀਜੀ ਪ੍ਰੈਗਨੈਂਸੀ ਦੀਆਂ ਅਫ਼ਵਾਹਾਂ ਬਾਰੇ ਕੋਈ ਖੰਡਨ ਨਹੀਂ ਕੀਤਾ ਹੈ।
ਜੇ ਗੱਲ ਕਰੀਏ ਕਰੀਨਾ ਕਪੂਰ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਮਿਰ ਖ਼ਾਨ ਦੇ ਨਾਲ ਲਾਲਾ ਸਿੰਘ ਚੱਢਾ ਫ਼ਿਲਮ ‘ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਬਹੁਤ ਜਲਦ ਓਟੀਟੀ ਪਲੇਟਫਾਰਮ ਉੱਤੇ ਵੀ ਡੈਬਿਊ ਕਰਨ ਜਾ ਰਹੀ ਹੈ।