'ਭੱਜੋ ਵੇ ਵੀਰੋ' 'ਚ ਸਿੰਮੀ ਚਾਹਲ ਨਾਲ ਭੱਜਦੇ ਨਜ਼ਰ ਆਉਣਗੇ ਅੰਬਰਦੀਪ
Aaseen Khan
November 20th 2018 02:18 PM --
Updated:
November 22nd 2018 02:26 PM
ਪੰਜਾਬੀ ਸੁਪਰ ਹਿੱਟ ਫਿਲਮ 'ਲੌਂਗ ਲਾਚੀ' ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਐਂਟਰੀ ਮਾਰਨ ਵਾਲੇ ਅੰਬਰ ਦੀਪ ਸਿੰਘ ਇਸੇ ਸਾਲ ਇੱਕ ਹੋਰ ਫਿਲਮ ਰਾਹੀਂ ਪਰਦੇ 'ਤੇ ਧਮਕਦਾਰ ਐਂਟਰੀ ਕਰਨ ਜਾ ਰਹੇ ਨੇ। ਜੀ ਹਾਂ ਇਹ ਫਿਲਮ ਹੈ 'ਭੱਜੋ ਵੀਰੋ ਵੇ' ਜਿਸ ਨੂੰ ਲਿਖਿਆ ਅਤੇ ਡਾਇਰੈਕਟ ਕੀਤਾ ਹੈ ਖੁੱਦ ਅੰਬਰ ਦੀਪ ਸਿੰਘ ਨੇ ਅਤੇ ਜਿਸ 'ਚ ਉਹਨਾਂ ਦਾ ਸਾਥ ਨਿਭਾਉਣਗੇ ਪੰਜਾਬ ਦੀ ਸੁਪਰ ਸਟਾਰ 'ਸਿੰਮੀ' ਚਾਹਲ'। ਇਹ ਫਿਲਮ ਪੁਰਾਣੇ ਪੰਜਾਬ ਦੀ ਕਹਾਣੀ ਨੂੰ ਦਰਸਾਉਂਦੀ ਨਜ਼ਰ ਆਵੇਗੀ। ਫਿਲਮ ਪੂਰੀ ਤਰਾਂ ਨਾਲ ਕਾਮੇਡੀ ਬੇਸਡ ਕਹਾਣੀ ਤੇ ਅਧਾਰਿਤ ਦੱਸੀ ਜਾ ਰਹੀ ਹੈ। ਅੰਬਰ ਦੀਪ ਸਿੰਘ ਨੇ ਫਿਲਮ ਦੀ ਕਹਾਣੀ ਨੂੰ ਖੁਦ ਉਲੀਕਿਆ ਹੈ ਅਤੇ ਇਸ ਨੂੰ ਪਰਦੇ 'ਤੇ ਵੀ ਆਪਣੇ ਹੀ ਨਿਰਦੇਸ਼ਨ ਉਤਾਰਨ ਜਾ ਰਹੇ ਹਨ।