ਅੰਬਰਦੀਪ ਤੇ ਰਿਦਮ ਬੁਆਏਜ਼ ਲੈ ਕੇ ਆ ਰਹੇ ਨੇ ਪੰਜਾਬੀ ਫ਼ਿਲਮ ‘ਉੱਚਾ ਬੁਰਜ ਲਾਹੌਰ ਦਾ’
ਪੰਜਾਬੀ ਫ਼ਿਲਮੀ ਜਗਤ ‘ਚ ਬਤੌਰ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਵੱਜੋਂ ਪਹਿਚਾਣ ਰੱਖਣ ਵਾਲੇ ਅੰਬਰਦੀਪ ਨੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਕਰ ਦਿੱਤਾ ਹੈ । ਜੀ ਹਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਅਗਲੀ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ਲਾਕਡਾਊਨ ਦੌਰਾਨ ਇੱਕ ਜਿੰਦ ਪੈਦਾ ਹੋਈ ... ਦੁਨੀਆ ਨੂੰ ਸਿਨੇਮਾ ਰਾਹੀਂ ਸਿੱਖ ਇੰਪਾਇਰ ਦਿਖਾਉਣ ਦੀ ਜਿੰਦ’ । ‘ਉੱਚਾ ਬੁਰਜ ਲਾਹੌਰ ਦਾ’ ਦੇ ਟਾਈਟਲ ਹੇਠ ਇਸ ਫ਼ਿਲਮ ਨੂੰ ਬਣਾਇਆ ਜਾਵੇਗਾ ਅਤੇ ਅਗਲੇ ਸਾਲ ਇਹ ਫ਼ਿਲਮ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ।
ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ ਤੇ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ । ਇਸ ਫ਼ਿਲਮ ਨੂੰ ਲਿਖਿਆ ਹੈ ਅੰਬਰਦੀਪ ਵੱਲੋਂ ਅਤੇ ਉਹ ਖੁਦ ਹੀ ਫ਼ਿਲਮ ਨੂੰ ਡਾਇਰੈਕਟ ਕਰਦੇ ਹੋਏ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਅੰਬਰਦੀਪ ਪ੍ਰੋਡਕਸ਼ਨ ਤੇ ਰਿਦਮ ਬੁਆਏਜ਼ ਵੱਲੋਂ ਪੇਸ਼ ਕੀਤ ਜਾਵੇਗਾ । ਫਿਲਹਾਲ ਫ਼ਿਲਮ ‘ਚ ਕਿਹੜੇ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ।
ਜੇ ਗੱਲ ਕਰੀਏ ਅੰਬਰਦੀਪ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ‘ਲੌਂਗ ਲਾਚੀ’ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ । ਉਹ ਲਾਈਏ ਜੇ ਯਾਰੀਆਂ, ਭੱਜੋ ਵੀਰੋ ਵੇ ਤੋਂ ਇਲਾਵਾ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਨੇ ।
View this post on Instagram