ਅਮਰਦੀਪ ਸਿੰਘ ਗਿੱਲ ਦੀ ਨਵੀਂ ਫ਼ਿਲਮ ‘ਰੋਹੀ ਬੀਆਬਾਨ’ ਦਾ ਪੋਸਟਰ ਆਇਆ ਸਾਹਮਣੇ

By  Lajwinder kaur August 28th 2019 03:46 PM

‘ਜੋਰਾ ਦਸ ਨੰਬਰੀਆ’  ਵਰਗੀ ਹਿੱਟ ਫ਼ਿਲਮ ਦੇਣ ਵਾਲੇ ਲੇਖਕ, ਗੀਤਕਾਰ ਤੇ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਨਵੀਂ ਫ਼ਿਲਮ ਰੋਹੀ ਬੀਆਬਾਨ ਦਾ ਪੋਸਟਰ ਸਾਂਝਾ ਕੀਤਾ ਹੈ।

 

View this post on Instagram

 

A post shared by Amardeep singh gill (@amardeepsinghgill_official) on Aug 28, 2019 at 1:30am PDT

ਹੋਰ ਵੇਖੋ:ਹੜ੍ਹ ਪੀੜਤਾਂ ਲਈ ਅੱਗੇ ਆਏ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ, ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚ ਕੇ ਕੀਤੀ ਲੋਕਾਂ ਦੀ ਸੇਵਾ, ਦੇਖੋ ਵੀਡੀਓ

ਇਸ ਫ਼ਿਲਮ ਨੂੰ ਅਮਰਦੀਪ ਸਿੰਘ ਗਿੱਲ ਨੇ ਹੀ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਯਾਦ ਗਰੇਵਾਲ ਤੇ ਕੁਲ ਸਿੱਧੂ ਨਜ਼ਰ ਆਉਣਗੇ। ਇਸ ਤੋਂ ਇਲਾਵਾ ਫ਼ਿਲਮ ‘ਚ ਪੰਜਾਬੀ ਇੰਡਸਟਰੀ ਦੇ ਕਈ ਹੋਰ ਨਾਮੀ ਚਿਹਰੇ ਵੀ ਨਜ਼ਰ ਆਉਣਗੇ।

ਇਸ ਫ਼ਿਲਮ ‘ਚ ਮਿਹਨਤਕਸ਼ ਲੋਕਾਂ ਦੇ ਅਣਥੱਕ ਸੰਘਰਸ਼ ਦੀ ਕਥਾ ਨੂੰ ਪੇਸ਼ ਕੀਤਾ ਜਾਵੇਗਾ। ਪੋਸਟਰ ‘ਚ ਟਰੱਕ ਦੇ ਨਾਲ ਇੱਕ ਪਾਸੇ ਯਾਦ ਗਰੇਵਾਲ ਤੇ ਦੂਜੇ ਪਾਸੇ ਨਾਇਕਾ ਕੁਲ ਸਿੱਧੂ ਖੜੀ ਹੋਈ ਨਜ਼ਰ ਆ ਰਹੇ ਹਨ। ਇਸ ਫ਼ਿਲਮ ਨੂੰ ਕਰਨ ਧਾਲੀਵਾਲ ਤੇ ਨਵਦੀਪ ਢਿੱਲੋਂ ਪ੍ਰੋਡਿਊਸ ਕਰ ਰਹੇ ਹਨ। ਜੇ ਗੱਲ ਕਰੀਏ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੇ ਕੰਮ ਦੀ ਤਾਂ ਉਹ ਜੋ ਕਿ ਬਹੁਤ ਜਲਦ ਆਪਣੀ ਫ਼ਿਲਮ ‘ਜੋਰਾ ਦਸ ਨੰਬਰੀਆ’  ਦਾ ਸਿਕਵਲ ‘ਜੋਰਾ ਦੂਜਾ ਅਧਿਆਇ’ ਲੈ ਕੇ ਆ ਰਹੇ ਹਨ। ਜੋਰਾ ਦੂਜਾ ਅਧਿਆਇ 22 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

Related Post