ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਆਪਣੇ ਪਿਤਾ ਦੀ ਪੁਰਾਣੀ ਤਸਵੀਰ ਸ਼ੇਅਰ ਕਰਕੇ ਕੀਤਾ ਯਾਦ

By  Lajwinder kaur July 29th 2020 05:39 PM -- Updated: July 29th 2020 05:51 PM

ਲੇਖਕ, ਗੀਤਕਾਰ ਤੇ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਨੇ । ਉਹ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਨੇ ।

 ਹੋਰ ਵੇਖੋ: ਗਿੱਪੀ ਗਰੇਵਾਲ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਤਿੰਨੋਂ ਬੇਟਿਆਂ ਦੇ ਨਾਲ ਇਹ ਖ਼ਾਸ ਤਸਵੀਰ

ਇਸ ਵਾਰ ਉਨ੍ਹਾਂ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ । ਇਹ ਫੋਟੋ ਉਸ ਸਮੇਂ ਦੀ ਹੈ ਜਦੋਂ ਉਹ ਨੌਜਵਾਨ ਗੱਭਰੂ ਸਨ । ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ ਮੈਚਿੰਗ ਕਰਕੇ ਵ੍ਹਾਈਟ ਰੰਗ ਦੀ ਪੱਗ ਬੰਨੀ ਹੋਈ ਹੈ । ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ ।

ਜੇ ਗੱਲ ਕਰੀਏ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਇਸ ਸਾਲ ਪੰਜਾਬੀ ਸਿਨੇਮੇ ਨੂੰ ‘ਜੋਰਾ ਦੂਜਾ ਅਧਿਆਇ’ ਵਰਗੀ ਕਮਾਲ ਦੀ ਫ਼ਿਲਮ ਦਿੱਤੀ ਹੈ । ਅਮਰਦੀਪ ਸਿੰਘ ਗਿੱਲ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਇੰਡਸਟਰੀ ਨੂੰ ਆਪਣੀ ਕਲਮ ਦੇ ਨਾਲ ਬਹੁਤ ਵਧੀਆ ਗੀਤ, ਸਕਰੀਨ ਪਲੇਅ, ਡਾਇਲਾਗ ਤੇ ਕਹਾਣੀਆਂ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਹ ਸ਼ੌਰਟ ਫ਼ਿਲਮ ਨਾਲ ਵੀ ਦਰਸ਼ਕਾਂ ਦਾ ਮਨੋਰਜੰਨ ਕਰ ਚੁੱਕੇ ਹਨ । ਉਹ ਸਿੱਪੀ ਗਿੱਲ ਦੇ ਨਾਲ ‘ਮਰਜਾਣੇ’ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਦਿਖਾਈ ਦੇਣਗੇ ।

 

Related Post