ਵਾਅਦੇ ਨੂੰ ਪੂਰਾ ਕਰਨ ਦੇ ਲਈ ਅਮਰ ਸਿੰਘ ਚਮਕੀਲਾ ਨੇ ਪਾਲੀ ਦੇਤਵਾਲੀਆ ਨਾਲ ਰੱਖੀ ਸੀ ਸ਼ਰਤ

By  Shaminder March 4th 2022 12:53 PM

ਪਾਲੀ ਦੇਤਵਾਲੀਆ (Pali Detwalia) ਇੱਕ ਅਜਿਹੇ ਗਾਇਕ (Singer) ਹਨ ਜੋ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਪਾਲੀ ਦੇਤਵਾਲੀਆ ਗਾਇਕੀ ਤੋਂ ਪਹਿਲਾਂ ਪਬਲਿਕ ਰਿਲੇਸ਼ਨ ਵਿਭਾਗ ‘ਚ ਕੰਮ ਕਰਦੇ ਸਨ । ਪਰ ਉਨ੍ਹਾਂ ਨੂੰ ਪੰਜਾਬੀ ਗੀਤਾਂ ਅਤੇ ਪੰਜਾਬੀ ਵਿਰਸੇ ਦੇ ਨਾਲ ਏਨਾਂ ਕੁ ਪਿਆਰ ਸੀ ਕਿ ਉਸ ਨੇ ਗਾਇਕੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇਸ ‘ਚ ਉਨ੍ਹਾਂ ਨੂੰ ਕਾਮਯਾਬੀ ਵੀ ਮਿਲੀ । ਉਨ੍ਹਾਂ ਨੇ ਆਪਣੀ ਸਕੂਲ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ‘ਚ ਪੂਰੀ ਕੀਤੀ ਸੀ । ਪਾਲੀ ਦੇਤਵਾਲੀਆ ਜਿੱਥੇ ਵਧੀਆ ਗਾਇਕੀ ਦੇ ਮਾਲਕ ਹਨ, ਉਸ ਤੋਂ ਵਧੀਆ ਉਨ੍ਹਾਂ ਦੀ ਲੇਖਣੀ ਹੈ ।

Pali Detwalia image From FB page

ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਨੇ ਸਾਂਝਾ ਕੀਤਾ ਆਪਣੇ ਫਾਰਮ ਹਾਊਸ ਤੋਂ ਵੀਡੀਓ, ਕਿਹਾ ਕਿਸੇ ਦੇ ਕੋਲ ਸਮਾਂ ਹੀ ਨਹੀਂ ਜ਼ਿੰਦਗੀ ਦੇ ਲਈ

ਉਨ੍ਹਾਂ ਦੇ ਲਿਖੇ ਗੀਤ ਕਈ ਗਾਇਕਾਂ ਨੇ ਗਾਏ ਹਨ । ਜਿਸ ‘ਚ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਵੀ ਸ਼ਾਮਿਲ ਹਨ। ਕਹਿੰਦੇ ਹਨ ਕਿ ਅਮਰ ਸਿੰਘ ਚਮਕੀਲਾ ਨੇ ਪਾਲੀ ਦੇਤਵਾਲੀਆ ਦੇ ਨਾਲ ਵਾਅਦਾ ਕੀਤਾ ਸੀ ਕਿ ਉਹ ਜੇ ਹਿੱਟ ਹੋਏ ਤਾਂ ਉਹ ਉਸ ਦਾ ਲਿਖਿਆ ਗਾਣਾ ਜ਼ਰੂਰ ਗਾਉਣਗੇ ।

Amar Singh Chamkila image From google

ਕਾਫੀ ਸੰਘਰਸ਼ ਤੋਂ ਬਾਅਦ ਜਦੋਂ ਅਮਰ ਸਿੰਘ ਚਮਕੀਲਾ ਹਿੱਟ ਹੋ ਗਏ ਤਾਂ ਉਨ੍ਹਾਂ ਨੇ ਪਾਲੀ ਦੇਤਵਾਲੀਆ ਦੇ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਅਤੇ ਉਨ੍ਹਾਂ ਦਾ ਲਿਖਿਆ ਗੀਤ ਗਾਇਆ । ਇਸ ਗੱਲ ਦਾ ਖੁਲਾਸਾ ਪਾਲੀ ਦੇਤਵਾਲੀਆ ਨੇ ਕਿਸੇ ਵੈੱਬ ਟੀਵੀ ਨੂੰ ਦਿੱਤੇ ਇੱਕ ਇੰਟਰਵਿਊ ‘ਚ ਕੀਤਾ ਸੀ ।ਪਾਲੀ ਦੇਤਵਾਲੀਆ ਅੱਜ ਵੀ ਇੰਡਸਟਰੀ ‘ਚ ਸਰਗਰਮ ਹਨ ਅਤੇ ਕਈ ਗੀਤ ਗਾ ਰਹੇ ਹਨ । ਉਨ੍ਹਾਂ ਨੇ ਧੀਆਂ ਅਤੇ ਪਰਿਵਾਰਕ ਸਬੰਧਾਂ ‘ਤੇ ਬਹੁਤ ਸਾਰੇ ਗੀਤ ਗਾਏ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਉਨ੍ਹਾਂ ਦੇ ਗੀਤ ਅੱਜ ਵੀ ਸਰੋਤਿਆਂ ‘ਚ ਓਨੇ ਹੀ ਮਕਬੂਲ ਹਨ ਜਿੰਨੇ ਕਿ ਕੁਝ ਸਾਲ ਪਹਿਲਾਂ ਮਕਬੂਲ ਸਨ ।

 

Related Post