‘ਬਾਪੂ ਤੇਰੇ ਕਰਕੇ’ ਤੋਂ ਬਾਅਦ ਅਮਰ ਸੰਧੂ ਆਪਣੇ ਨਵੇਂ ਗੀਤ ‘I KNOW’ ਨਾਲ ਕਰ ਰਹੇ ਨੇ ਦਰਸ਼ਕਾਂ ਨੂੰ ਭਾਵਕੁ, ਦੇਖੋ ਵੀਡੀਓ
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਭਰਦੇ ਹੋਏ ਪੰਜਾਬੀ ਗਾਇਕ ਅਮਰ ਸੰਧੂ ਜਿਹੜੇ ‘ਬਾਪੂ ਤੇਰੇ ਕਰਕੇ’ ਵਰਗੇ ਗਾਣੇ ਦੇ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਹਨ। ਇੱਕ ਵਾਰ ਫਿਰ ਤੋਂ ਉਹ ਆਪਣੇ ਨਵੇਂ ਗੀਤ ‘ਮੈਨੂੰ ਪਤਾ ਆ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ।
ਹੋਰ ਵੇਖੋ:ਪਿਓ-ਪੁੱਤਰ ਦੇ ਰਿਸ਼ਤੇ ਨੂੰ ਬਿਆਨ ਕਰਦਾ ਤੇ ਦਰਸ਼ਕਾਂ ਨੂੰ ਭਾਵੁਕ ਕਰਦਾ ਗਾਣਾ “ਬਾਪੂ” ਇੰਦਰ ਧੰਮੂ ਦੀ ਆਵਾਜ਼ ਹੋਇਆ ਰਿਲੀਜ਼
ਮੈਨੂੰ ਪਤਾ ਆ (I KNOW) ਗਾਣੇ ਨੂੰ ਅਮਰ ਸੰਧੂ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗਾਇਕੀ ‘ਚ ਸਾਥ ਦਿੱਤਾ ਹੈ ਗਾਇਕਾ ਨੀਤੂ ਭੱਲਾ ਨੇ। ਪਿਆਰ ‘ਚ ਧੋਖਿਆਂ ਦੇ ਦਰਦ ਨੂੰ ਬਿਆਨ ਕਰਦੇ ਬੋਲ ਮਨੀ ਮੋਦਗਿੱਲ ਦੀ ਕਲਮ ਚੋਂ ਨਿਕਲੇ ਨੇ। ਇਸ ਗਾਣੇ ਨੂੰ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ। ਜਸਪ੍ਰੀਤ ਸਿੰਘ ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਡਾਇਰੈਕਟ ਕੀਤਾ ਗਿਆ ਹੈ। ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਵੀਡੀਓ ਚ ਅਦਾਕਾਰੀ ਵੀ ਖੁਦ ਅਮਰ ਸੰਧੂ ਨੇ ਕੀਤਾ ਹੈ ਤੇ ਫੀਮੇਲ ਮਾਡਲ ਆਕਾਂਕਸ਼ਾ ਸਰੀਨ ਨੇ ਅਦਾਕਾਰੀ ‘ਚ ਸਾਥ ਦਿੱਤਾ ਹੈ।
View this post on Instagram
ਅਮਰ ਸੰਧੂ ਦੇ ‘ਮੈਨੂੰ ਪਤਾ ਆ’ ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਣੇ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਤੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।