ਅਮਰ ਨੂਰੀ ਦੀ ਮਾਤਾ ਜੀ ਨੇ ਧੀ ਦੇ ਗਾਣੇ ‘ਤੇ ਕੀਤਾ ਸ਼ਾਨਦਾਰ ਡਾਂਸ, ਵੇਖੋ ਵੀਡੀਓ

By  Shaminder November 22nd 2022 11:35 AM
ਅਮਰ ਨੂਰੀ ਦੀ ਮਾਤਾ ਜੀ ਨੇ ਧੀ ਦੇ ਗਾਣੇ ‘ਤੇ ਕੀਤਾ ਸ਼ਾਨਦਾਰ ਡਾਂਸ, ਵੇਖੋ ਵੀਡੀਓ

ਅਮਰ ਨੂਰੀ (Amar Noori) ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਸਰਗਰਮ ਹਨ । ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਗਾਤਾਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੀ ਮਾਤਾ ਜੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਦੇ ਮਾਤਾ (Mother) ਜੀ ਗੀਤ ‘ਕਈ ਕਈ ਲੱਖ ਦੇ ਨੇ ਲੱਕ ਦੇ ਹੁਲਾਰੇ’ ‘ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ ।

Sardool sikander and Amar noori image From instagram

ਹੋਰ ਪੜ੍ਹੋ : ਐਮੀ ਵਿਰਕ ਨੇ ਰਣਵੀਰ ਸਿੰਘ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਰਣਵੀਰ ਸਿੰਘ ਦੇ ਲਈ ਆਖੀ ਇਹ ਗੱਲ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਦੱਸ ਦਈਏ ਕਿ ਇਸ ਗੀਤ ਨੂੰ ਅਮਰ ਨੂਰੀ ਅਤੇ ਜਸਵਿੰਦਰ ਬਰਾੜ ਨੇ ਮਿਲ ਕੇ ਗਾਇਆ ਹੈ । ਅਮਰ ਨੂਰੀ ਇਨ੍ਹੀਂ ਦਿਨੀਂ ਵਿਦੇਸ਼ ‘ਚ ਆਪਣੀ ਕਿਸੇ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ ।

Amar Noori And Sardool Sikander image Source : Instagram

ਹੋਰ ਪੜ੍ਹੋ : ਪੰਜਾਬੀ ਮਾਡਲ ਕਮਲ ਖੰਗੂੜਾ ਫ਼ਿਲਮਾਂ ‘ਚ ਕਰਨ ਜਾ ਰਹੀ ਡੈਬਿਊ, ਫ਼ਿਲਮ ਦਾ ਪੋਸਟਰ ਕੀਤਾ ਸਾਂਝਾ

ਅਮਰ ਨੂਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਆਪਣੇ ਗੀਤਾਂ ਦੇ ਨਾਲ-ਨਾਲ ਉਹ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ । ਉਨ੍ਹਾਂ ਨੇ ਸਰਦੂਲ ਸਿਕੰਦਰ ਦੇ ਨਾਲ ਫ਼ਿਲਮ ‘ਪੀ.ਆਰ.’ ‘ਚ ਇੱਕਠਿਆਂ ਕੰਮ ਕੀਤਾ ਸੀ ।

Amar Noori ' Image Source : Instagram

ਇਸ ਤੋਂ ਪਹਿਲਾਂ ਵੀ ਉਹ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ । ਸਰਦੂਲ ਸਿਕੰਦਰ ਦੇ ਨਾਲ ਉਨ੍ਹਾਂ ਨੇ ਕਈ ਗੀਤ ਕੱਢੇ ਹਨ ਅਤੇ ਇਹ ਗੀਤ ਅੱਜ ਵੀ ਓਨੇ ਹੀ ਮਕਬੂਲ ਜਿੰਨੇ ਕਿ ਕੁਝ ਅਰਸਾ ਪਹਿਲਾਂ ਪਸੰਦ ਕੀਤੇ ਜਾਂਦੇ ਸਨ ।

 

View this post on Instagram

 

A post shared by Amar Noori (@amarnooriworld)

Related Post