ਦੇਖੋ ਵੀਡੀਓ : ਪੰਜਾਬੀ ਗਾਇਕਾ ਅਮਰ ਨੂਰੀ ਨੇ ਵੀ ਕਿਸਾਨਾਂ ਦੇ ਹੱਕ ‘ਚ ਬੁਲੰਦ ਆਵਾਜ਼ ਕਰਦੇ ਹੋਏ ਕਿਹਾ ‘ਕਿਸਾਨ ਵੀਰਾਂ ਦੇ ਨਾਲ ਖੜ੍ਹੇ ਹਾਂ’ ਤੇ ‘ਖੇਤੀ ਬਿੱਲ’ ਦਾ ਕਰਦੀ ਹਾਂ ਵਿਰੋਧ
Lajwinder kaur
September 24th 2020 10:06 AM

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਬਾਕਮਾਲ ਦੀ ਸਿੰਗਰ ਤੇ ਅਦਾਕਾਰਾ ਅਮਰ ਨੂਰੀ ਜੋ ਕਿ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਨੇ । ਏਨੀਂ ਦਿਨੀਂ ਪੰਜਾਬੀ ਕਲਾਕਾਰ ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹੋਏ ਨਜ਼ਰ ਆ ਰਹੇ ਨੇ ।
ਜਿਸਦੇ ਚੱਲਦੇ ਪੰਜਾਬੀ ਗਾਇਕਾ ਅਮਰ ਨੂਰੀ ਨੇ ਵੀ ਇੱਕ ਵੀਡੀਓ ਸੰਦੇਸ਼ ਦੇ ਰਾਹੀਂ ਕਿਹਾ ਹੈ ਕਿ ਉਹ ਵੀ ਕਿਸਾਨ ਵੀਰਾਂ ਦੇ ਨਾਲ ਖੜ੍ਹੇ ਹਾਂ । ਕਿਸਾਨ ਸਾਡਾ ਅੰਨ ਦਾਤਾ ਹੈ । ਸਾਡੇ ਸਾਰਿਆਂ ਦੇ ਘਰਾਂ ‘ਚ ਅੰਨ ਪਹੁੰਚਾਉਂਦਾ ਹੈ ।
ਸਾਡੇ ਗੀਤਾਂ ‘ਚ ਵੀ ਕਿਸਾਨੀ ਜੀਵਨ, ਖੇਤਾਂ ਤੇ ਜ਼ਮੀਨਾਂ ਦੀਆਂ ਗੱਲਾਂ ਹੁੰਦੀਆਂ ਨੇ । ਖੇਤੀ ਨਾਲ ਹੀ ਸਾਡੀ ਗਾਇਕੀ ਜੁੜੀ ਹੋਈ ਹੈ । ਇਸ ਲਈ ਕੇਂਦਰ ਸਰਕਾਰ ਨੂੰ ਖੇਤੀ ਬਿੱਲ ਨੂੰ ਰੱਦ ਕੀਤਾ ਜਾਵੇ ।
ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਸਾਡੀ ਮਿਊਜ਼ਿਕ ਤੇ ਫ਼ਿਲਮੀ ਇੰਡਸਟਰੀ ਕਿਸਾਨ ਵੀਰਾਂ ਦੇ ਨਾਲ ਖੜ੍ਹੇ ਨੇ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ।
View this post on Instagram